ਕੰਪੀਟੀਸ਼ਨ ਇਮੀਗ੍ਰੇਸ਼ਨ ਮਲੇਰਕੋਟਲਾ ਨੇ ਆਈ.ਡੀ.ਪੀ. ਆਈਲੈਟਸ ਵੱਲੋਂ 'ਟਾਪ ਪ੍ਰੀਮੀਅਮ ਪਾਰਟਨਰ-2024' ਦਾ ਖ਼ਿਤਾਬ ਕੀਤਾ ਆਪਣੇ ਨਾਂਅ .
'ਕੰਪੀਟੀਸ਼ਨ ਇਮੀਗ੍ਰੇਸ਼ਨ' ਮਲੇਰਕੋਟਲਾ ਨੇ ਵਿਸ਼ਵ ਪੱਧਰ 'ਤੇ ਇਕ ਚੰਗੇ ਸਲਾਹਕਾਰ ਵਜੋਂ ਆਪਣੀ ਕਾਬਲੀਅਤ ਦਰਜ਼ ਕਰਵਾਈ -ਵੀਨੂ/ਅਰਸ਼ਦ/ਹਰਵਿੰਦਰ
ਇਲਾਕਾ ਨਿਵਾਸੀਆਂ ਵੱਲੋਂ ਇਹ ਸੰਸਥਾ ਦੇ ਮੈਨੇਜਿੰਗ ਪਾਰਟਨਰਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 7 ਸਤੰਬਰ : ਚੰਡੀਗੜ੍ਹ ਵਿਖੇ ਆਈ.ਡੀ.ਪੀ ਆਈਲੈਟਸ ਵਲੋਂ ਅਵਾਰਡ-2024 ਦਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਸਮਾਰੋਹ ਸ੍ਰੀ ਪੀਯੂਸ਼ ਕੁਮਾਰ ਰੀਜ਼ਨਲ ਨਿਰਦੇਸ਼ਕ ਸਾਊਥ ਏਸ਼ੀਆ ਅਤੇ ਸ੍ਰੀ ਇੰਦਰਪ੍ਰੀਤ ਸਿੰਘ ਨਿਰਦੇਸ਼ਕ ਆਈਲੈਟਸ ਓਪਰੇਸ਼ਨ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਉਪਰੋਕਤ ਜਾਣਕਾਰੀ ਦਿੰਦਿਆਂ ਕੰਪੀਟੀਸ਼ਨ ਇੰਮੀਗ੍ਰੇਸ਼ਨ ਦੇ ਨਿਰਦੇਸ਼ਕ ਮੁਹੰਮਦ ਅਰਸ਼ਦ ਅਤੇ ਵੀਨੂ ਗਰਗ ਨੇ ਦੱਸਿਆ ਕਿ ਇਸ ਇਨਾਮ ਵੰਡ ਸਮਾਰੋਹ ਵਿਚ ਉਹਨਾਂ ਵਲੋਂ ਮਲੇਰਕੋਟਲਾ ਵਿਖੇ ਚਲਾਈ ਜਾ ਰਹੀ ਕੰਪੀਟੀਸ਼ਨ ਇੰਮੀਗ੍ਰੇਸ਼ਨ ਨੂੰ ਜ਼ਿਲ੍ਹਾ ਮਲੇਰਕੋਟਲਾ ਦੇ ਟਾਪ ਪ੍ਰੀਮੀਅਮ ਪਾਰਟਨਰ-2024 ਦਾ ਖ਼ਿਤਾਬ ਉਹਨਾਂ ਦੇ ਹਿੱਸੇ ਆਇਆ ਹੈ। ਉਹਨਾਂ ਦੱਸਿਆ ਕਿ ਇਸ ਸਮਾਰੋਹ ਵਿਚ ਉੱਤਰੀ ਭਾਰਤ ਦੀਆਂ ਇੰਮੀਗ੍ਰੇਸ਼ਨ ਸਰਵਿਸ ਦੇਣ ਵਿਚ ਵਧੀਆ ਕਾਰਗੁਜ਼ਾਰੀ ਦੇਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਹੋਰ ਦੱਸਿਆ ਕਿ ਇਹ ਖ਼ਿਤਾਬ ਸਾਡੇ ਲਈ, ਸਾਡੀ ਟੀਮ, ਸਾਡੇ ਵਿਦਿਆਰਥੀਆਂ, ਸਾਡੇ ਜ਼ਿਲ੍ਹਾ ਮਲੇਰਕੋਟਲਾ ਲਈ ਅਤੇ ਸਾਡੇ ਸੂਬੇ ਪੰਜਾਬ ਲਈ ਬੜੇ ਫ਼ਖਰ ਵਾਲੀ ਗੱਲ ਹੈ। ਉਹਨਾਂ ਦੱਸਿਆ ਕਿ ਇਹ ਖ਼ਿਤਾਬ ਉਹਨਾਂ ਸਾਨੂੰ ਸਮਾਜਿਕ ਪੱਧਰ 'ਤੇ ਈਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਬਦਲੇ ਮਿਲਿਆ ਹੈ। ਉਹਨਾਂ ਕਿਹਾ ਕਿ ਦਰਅਸਲ ਇਹ ਸਨਮਾਨ ਸਾਡਾ ਨਹੀਂ ਬਲਕਿ ਲੋਕਾਂ ਵਲੋਂ ਸਾਡੇ ਅਤੇ ਸਾਡੀ ਟੀਮ ਵਲੋਂ ਕੀਤੇ ਗਏ ਸ਼ਲਾਘਾਯੋਗ ਕੰਮਾਂ 'ਤੇ ਭਰੋਸੇ ਨੂੰ ਮਿਲਿਆ ਹੈ। ਉਹਨਾਂ ਅੱਗੇ ਕਿਹਾ ਕਿ ਇਸ ਸਨਮਾਨ ਨਾਲ ਸਾਡੀ ਜ਼ਿੰਮੇਦਾਰੀ ਹੋਰ ਵਧ ਗਈ ਹੈ। ਅਸੀਂ ਹਮੇਸ਼ਾ ਹੀ ਆਪਣੇ ਵਲੋਂ ਹੋਰ ਵੀ ਸ਼ਾਨਦਾਰ ਸੇਵਾਵਾਂ ਦੇਣ ਲਈ ਵਚਨਬੱਧ ਰਹਾਂਗੇ। ਇਸ ਮੌਕੇ 'ਕੰਪੀਟੀਸ਼ਨ ਇਮੀਗ੍ਰੇਸ਼ਨ' ਦੇ ਅਹੁਦੇਦਾਰਾਂ ਸ੍ਰੀ ਵੀਨੂ ਗਰਗ, ਸ੍ਰੀ ਮੁਹੰਮਦ ਅਰਸ਼ਦ ਅਤੇ ਸ੍ਰੀ ਹਰਵਿੰਦਰ ਸਿੰਘ ਨੇ ਆਪਣੀ ਦਿਲੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 'ਕੰਪੀਟੀਸ਼ਨ ਇਮੀਗ੍ਰੇਸ਼ਨ' ਮਲੇਰਕੋਟਲਾ ਨੇ ਵਿਸ਼ਵ ਪੱਧਰ 'ਤੇ ਇਕ ਚੰਗੇ ਸਲਾਹਕਾਰ ਵਜੋਂ ਆਪਣੀ ਕਾਬਲੀਅਤ ਦਰਜ਼ ਕਰਵਾਈ ਹੈ। ਕੰਪੀਟੀਸ਼ਨ ਇਮੀਗ੍ਰੇਸਨ ਦੀ ਇਸ ਪ੍ਰਾਪਤੀ ਨੂੰ ਲੈ ਕੇ ਇਲਾਕਾ ਨਿਵਾਸੀਆਂ ਵੱਲੋਂ ਇਹ ਸੰਸਥਾ ਦੇ ਮੈਨੇਜਿੰਗ ਪਾਰਟਨਰਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ