ਰਣਜੀਤ ਸਿੰਘ ਖਹਿਰਾ ਨੇ ਜੈਤੋ ਨਾਇਬ ਤਹਿਸੀਲਦਾਰ ਵਜੋਂ ਸੰਭਾਲਿਆ ਅਹੁਦਾ
- ਜੈਤੋ ਤਹਿਸੀਲਦਾਰ ਦੇ ਦਫਤਰ ਵਿਖੇ ਲੋਕਾਂ ਦੇ ਹੋਣਗੇ ਪਹਿਲ ਦੇ ਆਧਾਰ ਤੇ ਕੰਮ : ਰਣਜੀਤ ਸਿੰਘ ਖਹਿਰਾ
ਮਨਜੀਤ ਸਿੰਘ ਢੱਲਾ
ਜੈਤੋ, 02 ਫਰਵਰੀ 2024 - ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਤਹਿਸੀਲਦਾਰਾਂ ਦੀਆਂ ਬਦਲੀਆਂ ਦੋਰਾਨ ਚੋਹਲਾ ਸਾਹਿਬ ਸਬ-ਤਹਿਸੀਲ ਜ਼ਿਲ੍ਹਾ ਤਰਨਤਾਰਨ ਸਾਹਿਬ ਬਦਲ ਕੇ ਆਏ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ ਨੇ ਜੈਤੋ ਵਿਖੇ ਆਪਣਾ ਆਹੁਦਾ ਸੰਭਾਲ ਲਿਆ ਤੇ ਦਫ਼ਤਰ ਦਾ ਕੰਮਕਾਜ ਸ਼ੁਰੂ ਕਰ ਵੀ ਦਿੱਤਾ ਹੈ। ਨਵ ਨਿਯੁਕਤ ਆਏ ਨਾਇਬ ਤਹਿਸੀਲਦਾਰ ਰਣਜੀਤ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੈਤੋ ਤਹਿਸੀਲ ਅਧੀਨ ਇਲਾਕਾ ਨਿਵਾਸੀਆਂ ਦੇ ਕੰਮ ਦਫ਼ਤਰ ਵਿਖੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ।
ਅੱਜ ਉਨ੍ਹਾਂ ਵੱਲੋਂ ਆਪਣਾ ਆਹੁਦਾ ਸੰਭਾਲਣ ਮੌਕੇ ਤਹਿਸੀਲ ਕੰਪਲੈਕਸ ਦੇ ਸਮੂਹ ਕਰਮਚਾਰੀਆਂ ਵੱਲੋਂ ਤਹਿਸੀਲਦਾਰ ਨੂੰ ਜੀ ਆਇਆਂ ਆਖਿਆ ਗਿਆ ਤੇ ਗੁਲਦਸਤੇ ਭੇਟ ਕਰਨ ਉਪਰੰਤ ਲੱਡੂਆ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਤਹਿਸੀਲਦਾਰ ਖਹਿਰਾ ਵੱਲੋਂ ਭਰੋਸਾ ਦਿਵਾਇਆ ਕਿ ਦਫ਼ਤਰ ਦੇ ਕਰਮਚਾਰੀਆਂ ਅਤੇ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤਹਿਸੀਲ ਕੰਪਲੈਕਸ ਦਫ਼ਤਰ ਦੇ ਕਰਮਚਾਰੀ ਆਰ ਸੀ ਕੁਲਵਿੰਦਰ ਸਿੰਘ, ਕਲੱਰਕ ਰਕੇਸ਼ ਕੁਮਾਰ, ਅਪਰੇਟਰ ਰੋਬਿਨ ਜਿੰਦਲ, ਦਿਲਬਾਗ ਸਿੰਘ, ਸਤੀਸ਼ ਕੁਮਾਰ, ਕਾਜੂ ਸਿੰਘ, ਗੁਰਸੇਵਕ ਸਿੰਘ, ਬਖਸ਼ੀਸ਼ ਸਿੰਘ, ਪਰਮਿੰਦਰ ਸਿੰਘ, ਕ੍ਰਿਸ਼ਨਾ ਦੇਵੀ, ਭੋਲਾ ਸਿੰਘ, ਬਿਮਲਾ ਦੇਵੀ, ਸੁਖਮੰਦਰ ਸਿੰਘ ਬੰਟੀ ਬਰਾੜ ਨੰਬਰਦਾਰ,ਜੋਰਾ ਸਿੰਘ ਨੰਬਰਦਾਰ, ਪੱਪੂ ਸਿੰਘ ਨੰਬਰਦਾਰ ਆਦਿ ਵੱਲੋਂ ਨਵ ਨਿਯੁਕਤ ਤਹਿਸੀਲਦਾਰ ਨੂੰ ਵਧਾਈ ਦਿੱਤੀ।