ਕੁਲਦੀਪ ਸਿੰਘ ਨੇ ਬਤੌਰ ਡੀ.ਐੱਸ.ਪੀ ਮਲੇਰਕੋਟਲਾ ਦਾ ਅਹੁਦਾ ਸੰਭਾਲਿਆ
- ਸ਼ਹਿਰ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ‘ਚ ਬਰਕਰਾਰ ਰੱਖਦਿਆਂ ਪੰਜਾਬ ਸਰਕਾਰ ਦੀਆ ਹਿਦਾਾਇਤਾ ਦੀ ਕੀਤੀ ਜਾਵੇਗੀ ਇਨ ਬਿਨ ਪਾਲਨਾ -- ਡੀ.ਐੱਸ.ਪੀ.ਕੁਲਦੀਪ ਸਿੰਘ
- ਡੀ.ਅੇਸ.ਪੀ. ਸ.ਕੁਲਦੀਪ ਸਿੰਘ ਇਸ ਤੋ ਪਹਿਲਾ ਵੀ ਮਾਲੇਰਕੋਟਲਾ ਵਿਖੇ ਦੇ ਚੁੱਕੇ ਹਨ ਆਪਣੀਆਂ ਬਹੁਮੁੱਲੀਆਂ ਸੇਵਾਵਾਂ
- ਇੱਥੋਂ ਦੀ ਸਥਿਤੀ ਤੋਂ ਕਿਸੇ ਹੱਦ ਤਕ ਜਾਣੂ ਹੋਣ ਕਾਰਨ ਉਨ੍ਹਾਂ ਨੂੰ ਮਾਲੇਰਕੋਟਲਾ ਵਿਖੇ ਕਿਸੇ ਤਰ੍ਹਾਂ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 22 ਅਗਸਤ 2024 - ਮਾਲੇਰਕੋਟਲਾ 'ਚ ਕਿਸੇ ਵੀ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰ ਨੂੰ ਮਨੁੱਖਤਾ ਜਾਂ ਕਾਨੂੰਨ ਨਾਲ ਖਿਲਵਾੜ ਕਰਨ ਦੀ ਆਗਿਆ ਨਹੀ ਹੋਵੇਗੀ ਤੇ ਕਿਸੇ ਮਾਮਲੇ ਦੇ ਸਾਹਮਣੇ ਆਉਣ ਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਉਕਤ ਵਿਚਾਰਾਂ ਦਾ ਪ੍ਰਗਟਾਵਾ ਇਥੇ ਡੀ.ਐੱਸ.ਪੀ ਦਫ਼ਤਰ ਵਿਖੇ ਪੰਜਾਬ ਸਰਕਾਰ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਡੀ.ਐੱਸ.ਪੀ ਸ.ਕੁਲਦੀਪ ਸਿੰਘ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਹਾਅ ਦੇ ਨਾਅਰੇ ਦੀ ਇਤਿਹਾਸਕ ਤੇ ਪਵਿੱਤਰ ਧਰਤੀ ਤੇ ਦੂਜੀ ਵਾਰ ਹੋਈ ਹੈ ਇਸ ਲਈ ਉਹ ਇਸ ਸ਼ਹਿਰ ਦੀ ਮਹੱਤਤਾ ਨੂੰ ਸਮਝਦਿਆਂ ਆਪਣੀ ਜ਼ਿੰਮੇਵਾਰੀ ਨਿਭਾਉਣਗੇ,ਇਸ ਲਈ ਉਨ੍ਹਾਂ ਵੱਲੋਂ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ ।
ਉਨਾਂ ਕਿਹਾ ਕਿ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ‘ਚ ਬਰਕਰਾਰ ਰੱਖਣਾ ਉਹਨਾਂ ਦੀ ਮੁੱਢਲੀ ਜ਼ਿੰਮੇਵਾਰੀ ਹੋਵੇਗੀ, ਨਸ਼ਾ ਤਸਕਰਾ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਮਾੜੀਆਂ ਆਦਤਾਂ ਛੱਡ ਕੇ ਮੁੱਖ ਧਾਰਾ 'ਚ ਸ਼ਾਮਿਲ ਹੋ ਜਾਣ ਦੀ ਤਾੜਨਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੀਆ ਹਿਦਾਇਤਾਂ ਤੇ ਕਿਸੇ ਅਜਿਹੇ ਮਾੜੇ ਅਨਸਰ ਨੂੰ ਬਖਸ਼ਿਆਂ ਨਹੀ ਜਾਵੇਗਾ ਜੋ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਵੇ, ਉਨ੍ਹਾਂ ਕਿਹਾ ਕਿ ਮੋਜੂਦਾ ਸਮੇ ਪੰਜਾਬ ਸਰਕਾਰ ਦੀਆਂ ਹਿਦਾਾਇਤਾ ਦੀ ਇਨ ਬਿਨ ਪਾਲਨਾ ਕਰਿਦਆ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਮੋਟਰਸਾਇਕਲਾਂ ਦੇ ਪਟਾਕੇ ਅਤੇ ਟਰੈਫਿਕ ਸਮੱਸਿਆਵਾਂ ਪੈਦਾ ਕਰਨ ਵਾਲਿਆਂ ਦੇ ਜਿਥੇ ਚਲਾਨ ਕੱਟੇ ਜਾਣਗੇ ਉਥੇ ਹੀ ਲੜਕੀਆਂ ਦੀ ਸੁਰੱਖਿਆ ਲਈ ਸਾਰੀਆਂ ਜਨਤਕ ਥਾਂਵਾਂ ‘ਤੇ ਪੂਰੀ ਮੁਸ਼ਤੈਦੀ ਨਾਲ ਨਜ਼ਰ ਰੱਖੀ ਜਾਵੇਗੀ ।
ਡੀ.ਅੇਸ.ਪੀ. ਸ.ਕੁਲਦੀਪ ਸਿੰਘ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਦਫਤਰ ਵਿਖੇ ਹਰ ਇੱਕ ਦੀ ਸੁਣਵਾਈ ਹੋਵੇਗੀ ਤੇ ਜੇਕਰ ਕਿਸੇ ਨੂੰ ਵੀ ਕਿਸੇ ਪ੍ਕਾਰ ਦਾ ਕੋਈ ਸ਼ਿਕਾਇਤ ਜਾਂ ਕੰਮ ਹੋਵੇ ਤਾਂ ਉਹ ਮੈਨੂੰ ਬਿਨਾਂ ਝਿਜੱਕ ਕਿਸੇ ਵੀ ਸਮੇਂ ਸਿਧੇ ਆ ਕੇ ਮਿਲ ਸਕਦੇ ਹਨ ਤੇ ਅਪਣੀ ਸਮੱਸਿਆ ਦੱਸ ਸਕਦੇ ਹਨ,। ਇੱਕ ਮਿਹਨਤੀ ਪੁਲਿਸ ਅਫਸਰ ਵੱਜੋ ਜਾਣੇ ਜਾਦੇ ਡੀ.ਅੇਸ.ਪੀ.ਕੁਲਦੀਪ ਸਿੰਘ ਇਸ ਤੋ ਪਹਿਲਾ 11 ਜੁਲਾਈ 2022 ਤੋਂ 24 ਜਨਵਰੀ 2024 ਤੱਕ ਮਾਲੇਰਕੋਟਲਾ ਵਿਖੇ ਬਤੌਰ ਡੀ ਐੱਸ.ਪੀ ਆਪਣੀਆ ਬਹੁਮੁੱਲੀਆਂ ਸੇਵਾਵਾਂ ਦੇ ਚੁੱਕੇ ਹਨ ਤੇ ਉਨ੍ਹਾਂ ਨੂੰ ਹੁਣ ਸ. ਗੁਰਦੇਵ ਸਿੰਘ ਦੇ ਤਬਾਦਲੇ ਤੋ ਬਾਦ ਵਿਭਾਗ ਵੱਲੋਂ ਮਾਲੇਰਕੋਟਲਾ ਵਿਖੇ ਇੱਕ ਵਾਰ ਫਿਰ ਨਿਯੁਕਤ ਕੀਤਾ ਗਿਆ ਹੈ ।
ਪੁਲੀਸ ਵਿਭਾਗ ਵਿੱਚ ਬਤੌਰ ਏ.ਐਸ.ਆਈ ਗੁਰਦਾਸਪੁਰ ਤੋਂ ਸੇਵਾਵਾਂ ਸ਼ੁਰੂ ਕਰਨ ਵਾਲੇ ਡੀ.ਐੱਸ.ਪੀ ਸਾਹਿਬ ਇਸ ਤੋਂ ਪਹਿਲਾਂ ਪਟਿਆਲਾ, ਬਠਿੰਡਾ,ਮਾਨਸਾ ਆਦਿ ਜ਼ਿਲ੍ਹਿਆਂ ਦੇ ਵੱਖੋ ਵੱਖ ਸ਼ਹਿਰਾਂ 'ਚ ਸੇਵਾਵਾਂ ਦੇ ਚੁੱਕੇ ਹਨ ।ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਵਿਖੇ ਬਤੌਰ ਐਸ.ਐਚ.ਓ 2012 ਅਤੇ ਬਤੌਰ ਡੀਐਸਪੀ ਇਸ ਬਹੁ ਗਿਣਤੀ ਮੁਸਲਿਮ ਭਾਈਚਾਰੇ ਦੇ ਸ਼ਹਿਰ ਵਿਖੇ ਸੇਵਾਵਾਂ ਦੇਣ ਦਾ ਮੌਕਾ ਮਿਲਿਆ ਸੀ ਜਿਸ ਲਈ ਇੱਥੋਂ ਦੀ ਸਥਿਤੀ ਤੋਂ ਕਿਸੇ ਹੱਦ ਤਕ ਜਾਣੂ ਹੋਣ ਕਾਰਨ ਉਨ੍ਹਾਂ ਨੂੰ ਇੱਥੇ ਕਿਸੇ ਤਰ੍ਹਾਂ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ l