ਪੰਜਾਬ ਦੇ ਜੰਮਪਲ ਆਈ ਪੀ ਐਸ ਅਫਸਰ ਨੇ ਅੰਡੇਮਾਨ ਨਿਕੋਬਾਰ ਦੇ ਡੀ ਜੀ ਪੀ ਵਜੋਂ ਚਾਰਜ ਸੰਭਾਲਿਆ
ਚੰਡੀਗੜ੍ਹ, 28 ਅਗਸਤ, 2024: ਪੰਜਾਬ ਦੇ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਦੇ ਜੰਮਪਲ 1997 ਬੈਚ ਦੇ AMGUT cadre de IPS ਅਫਸਰ HGS ਧਾਲੀਵਾਲ ਨੇ ਅੰਡੇਮਾਨ ਨਿਕੋਬਾਰ ਦੇ DGP ਦਾ ਚਾਰਜ ਸੰਭਾਲ ਲਿਆ ਹੈ।
ਨਾਭਾ ਦੇ ਪੰਜਾਬ ਪਬਲਿਕ ਸਕੂਲ ਵਿਚ ਪੜ੍ਹੇ ਧਾਲੀਵਾਲ ਚੰਡੀਗੜ੍ਹ ਦੇ ਐਸ ਐਸ ਪੀ ਵੀ ਰਹਿ ਚੁੱਕੇ ਹਨ ਤੇ ਦਿੱਲੀ ਵਿਚ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਰਹਿ ਚੁੱਕੇ ਹਨ।
ਉਹਨਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ, ਧੌਲਾ ਕੂਆਂ ਗੈਂਗਰੇਪ ਕੇਸ, ਸੋਮਿਆ ਵਿਸ਼ਵਨਾਥਨ ਜਿਗਿਸ਼ਾ ਘੋਸ਼ ਕਤਲ ਕੇਸ ਸਮੇਤ ਅਨੇਕਾਂ ਹਾਈ ਪ੍ਰੋਫਾਈਲ ਕੇਸ ਹੱਲ ਕੀਤੇ ਹਨ। ਮੂਸੇਵਾਲ ਕਤਲ ਕੇਸ ਦੇ ਮੁਲਜ਼ਮ ਪੰਜਾਬ ਪੁਲਿਸ ਦੀ ਹਿਰਾਸਤ ਵਿਚੋਂ ਭੱਜੇ ਗੈਂਗਸਟਰ ਦੀਪਕ ਟੀਨੂੰ ਨੂੰ ਵੀ ਧਾਲੀਵਾਲ ਦੀ ਟੀਮ ਨੇ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਸੀ।