ਡਰਾਈ ਡੇ ਤੇ ਘਰ - ਘਰ ਜਾ ਕੇ ਕੀਤੀ ਚੈਕਿੰਗ,
ਡੇੰਗੂ ਰੋਕਥਾਮ ਮੁਹਿੰਮ ਵਿੱਚ ਸਿਹਤ ਵਿਭਾਗ ਨੇ ਲਿਆਂਦੀ ਤੇਜੀ
ਰੋਹਿਤ ਗੁਪਤਾ
ਗੁਰਦਾਸਪੁਰ 26 ਜੁਲਾਈ ਸਿਵਲ ਸਰਜਨ ਗੁਰਦਾਸਪੁਰ ਡਾ ਵਿੰਮੀ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਜਿਲੇ ਵਿੱਚ ਵਖ ਵਖ ਥਾਈਂ ਫਰਾਈਡੇ-ਡਰਾਈ ਡੇ ਗਤੀਵਿਧੀਆਂ ਕੀਤੀ ਗਈਆਂ। ਜਿਲੇ ਦੇ ਵੱਖ ਵੱਖ ਸ਼ਹਿਰੀ ਵਾਰਡਾਂ ਅਤੇ ਪਿੰਡਾਂ ਵਿੱਚ ਟੀਮਾਂ ਵੱਲੋਂ ਮੱਛਰਾਂ ਦਾ ਲਾਰਵਾ ਚੈਕ ਕੀਤਾ ਗਿਆ। ਲੋੜ ਅਨੁਸਾਰ ਫੋਗਿੰਗ ਵੀ ਕਰਵਾਈ ਗਈ।
ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿੰਮੀ ਮਹਾਜਨ ਨੇ ਦਸਿਆ ਕਿ ਿਪੰਡਾਂ ਵਿੱਚ ਡੇੰਗੂ ਰੋਕਥਾਮ ਲਈ ਗਤੀਵਿਧੀਆਂ ਕਰਵਾਈ ਗਈਆਂ । ਫੀਲਡ ਸਟਾਫ ਵੱਲ਼ੋ
ਮਲੇਰੀਆ ਜਾਂਚ ਲਈ ਘਰਾਂ ਅਤੇ ਹੋਰ ਜਗਾ ਤੇ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਗਈ।ਮੱਛਰ ਨਾ ਹੋਣ ਇਸ ਲਈ ਲੋਕਾਂ ਨੂੰ ਉਪਾਅ ਦੱਸੇ ਗਏ। ਉਨਾਂ ਕਿਹਾ ਕਿ ਮੱਛਰਾਂ ਨਾਲ ਹੋਣ ਵਾਲੇ ਰੋਗਾਂ ਦੀ ਰੋਕਥਾਮ ਲਈ ਹਰੇਕ ਸ਼ੁਕਰਵਾਰ ਨੂੰ ਡਰਾਈ ਡੇ ਗਤੀਵਿਧੀ ਕੀਤੀ ਜਾਂਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ
ਕਿਤੇ ਵੀ ਫਾਲਤੂ ਜਗ੍ਹਾ ਜਾ ਵਸਤੂ ਵਿੱਚ ਪਾਣੀ ਨਾ ਜਮਾ ਹੋਣ ਦੇਣ। ਜੇ ਕਿਤੇ ਮੱਛਰ ਦਾ ਲਾਰਵਾ ਹੇਵੇ, ਉਸ ਨੂੰ ਨਸ਼ਟ ਕੀਤਾ ਜਾਵੇ। ਮੱਛਰ ਜਨਿਤ ਰੋਗਾਂ ਤੋ ਬਚਾਅ ਕੀਤਾ ਜਾਵੇ। ਬੁਖਾਰ ਹੋਣ ਤੇ ਤੁਰੰਤ ਨੇੜਲੇ ਸਿਹਤ ਕੇਂਦਰ ਤੋ ਜਾਂਚ ਕਰਵਾਈ ਜਾਵੇ। ਡਾਕਟਰ ਦੀ ਸਲਾਹ ਨਾਲ ਹੀ ਦਵਾਈ ਖਾਦੀ ਜਾਵੇ। ਜਿਲੇ ਵਿਚ ਵਖ ਵਖ ਥਾਈਂ ਡਰਾਈ ਡੇ ਤਹਿਤ ਗਤੀਵਿਧੀਆਂ ਕੀਤੀਆਂ ਗਈਆਂ ਹਨ।