← ਪਿਛੇ ਪਰਤੋ
AAP MLA ਜਗਤਾਰ ਸਿੰਘ ਦਿਆਲਪੁਰਾ ਨੇ ਸੜਕ ਤੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਰਵਿੰਦਰ ਸਿੰਘ ਸਮਰਾਲਾ , 27 ਜੁਲਾਈ 2024 : ਸਮਰਾਲਾ ਦੇ ਕੋਲ ਪਿੰਡ ਬਲਿਓ ਨੇੜੇ ਇਕ ਮੋਟਰਸਾਈਕਲ ਤੇ ਸਵਾਰ ਤਿੰਨ ਵਿਅਕਤੀਆਂ ਦੀ ਸੜਕ ਦੁਰਘਟਨਾ ਹੋਣ ਕਾਰਨ ਜਖਮੀ ਹਾਲਤ ਵਿੱਚ ਕਰੀਬ 20 ਮਿੰਟ ਤੋਂ ਸੜਕ 'ਤੇ ਪਏ ਸਨ ਤਾਂ ਜਖਮੀਆਂ ਦੇ ਕੋਲੋ ਗੁਜਰ ਰਹੇ ਸਮਰਾਲਾ ਹਲਕਾ ਆਪ ਪਾਰਟੀ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਆਪਣੀ ਗੱਡੀ ਰੋਕ ਤਿੰਨ ਜਖਮੀਆਂ ਨੂੰ ਆਪਣੀ ਗੱਡੀ ਵਿੱਚ ਪਾ ਕੇ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਿਆ ਅਤੇ ਓਹਨਾ ਦਾ ਇਲਾਜ ਕਰਵਾਇਆ। ਗੰਭੀਰ ਰੂਪ ਚ ਜਖਮੀ ਵਿਅਕਤੀ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕਰਵਾਇਆ। ਹਾਲਾਂਕਿ ਜਖਮੀ ਵਿਅਕਤੀਆਂ ਦੇ ਕੋਲ ਲੋਕਾਂ ਦੀ ਭਾਰੀ ਭੀੜ ਖੜੀ ਸੀ ਪਰ ਕੋਈ ਮਦਦ ਨਹੀਂ ਕਰ ਰਿਹਾ ਸੀ । ਸਮਰਾਲਾ ਹਲਕਾ ਵਿਧਾਇਕ ਨੇ ਆਪਣਾ ਫਰਜ਼ ਸਮਝਦੇ ਹੋਏ ਜਖਮੀਆਂ ਨੂੰ ਸਮਰਾਲਾ ਹਸਪਤਾਲ ਪਹੁੰਚਾ ਕੇ ਫਰਜ ਨਿਭਾਇਆ। ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਹਰ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ ।
Total Responses : 25561