← ਪਿਛੇ ਪਰਤੋ
ਰਿਟਰਨਿੰਗ ਅਫਸਰ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਨਾਮ ਲੈ ਕੇ ਸਰਕਾਰੀ ਅਫਸਰ ਧਮਕਾਇਆ
ਪੁਲਿਸ ਨੇ ਕੀਤਾ ਗਿਰਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ, 7 ਅਕਤੂਬਰ 2024- ਆਪਣੀ ਨਿੱਜੀ ਰੰਜਿਸ਼ ਕੱਢਣ ਲਈ ਬਟਾਲਾ ਨੇੜਲੇ ਪਿੰਡ ਕਿਲਾ ਦਰਸ਼ਨ ਸਿੰਘ ਦੇ ਨੌਜਵਾਨ ਨੇ ਰਿਟਰਨਿੰਗ ਅਫਸਰ ਨੂੰ ਜੱਗੂ ਭਗਵਾਨਪੁਰੀਆ ਗੈਂਗਸਟਰ ਦਾ ਨਾਮ ਲੈ ਕੇ ਕੀਤਾ ਫੋਨ ਉਸ ਨੂੰ ਪਿੰਡ ਦੇ ਹੀ ਚੋਣ ਲੜਨ ਵਾਲੇ ਉਮੀਦਵਾਰ ਦੇ ਕਾਗਜ ਰੱਦ ਕਰਨ ਲਈ ਧਮਕਾਇਆ ਰਿਟਰਨਿੰਗ ਅਫਸਰ ਨੇ ਜਦੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਤਾਂ ਪੁਲਿਸ ਨੇ ਤੁਰੰਤ ਹਰਕਤ ਵਿੱਚ ਆ ਕੇ ਇਸਦੀ ਜਾਂਚ ਸ਼ੁਰੂ ਕੀਤੀ ਜਾਂਚ ਦੌਰਾਨ ਪਤਾ ਲੱਗਾ ਕਿ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨੇ ਆਪਣੀ ਨਿਜੀ ਰੰਜਿਸ਼ ਕੱਢਣ ਲਈ ਰਿਟਰਨਿੰਗ ਅਫਸਰ ਨੂੰ ਕਾਗਜ਼ ਰੱਦ ਕਰਨ ਲਈ ਕਿਹਾ ਸੀ ਐਸਪੀ ਸਹੋਤਾ ਨੇ ਜਾਣਕਾਰੀ ਦਿੱਤੀ ਕਿ ਜਿਸ ਵਿਅਕਤੀ ਨੇ ਗੈਂਗਸਟਰ ਦਾ ਨਾਮ ਲੈ ਕੇ ਫੋਨ ਕੀਤਾ ਸੀ ਉਸਨੇ ਵਿਦੇਸ਼ ਚੋਂ ਆਪਣੇ ਕਿਸੇ ਰਿਸ਼ਤੇਦਾਰ ਕੋਲੋਂ ਇੰਟਰਨੈਟ ਰਾਹੀਂ ਓਟੀਪੀ ਲੈ ਕੇ ਫੋਨ ਕੀਤਾ ਜਿਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ।
Total Responses : 64