← ਪਿਛੇ ਪਰਤੋ
ਨਾਬਾਲਗ ਬੱਚੇ ਨਾਲ ਬਾਬੇ ਵੱਲੋਂ ਕੀਤੀਆਂ ਅਸ਼ਲੀਲ ਹਰਕਤਾਂ, ਮਾਮਲਾ ਦਰਜ
ਦੀਪਕ ਜੈਨ
ਜਗਰਾਉਂ -ਥਾਣਾ ਸਿਟੀ ਜਗਰਾਉਂ ਵਿਖੇ ਇੱਕ ਅਜਿਹੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜੋ ਇੱਕ ਨਬਾਲਗ ਬੱਚੇ ਨੂੰ ਪ੍ਰਸ਼ਾਦ ਖਵਾੳਨ ਦਾ ਲਾਲਚ ਦੇ ਕੇ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਉਸ ਬੱਚੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਗਿਆ। ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਅੰਮ੍ਰਿਤ ਪਾਲ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਿਕ ਇੱਕ ਸ਼ਿਕਾਇਤ ਮਿਲਣ ਉੱਪਰ ਲਾਗਲੇ ਪਿੰਡ ਕੌਂਕੇ ਦੇ ਰਹਿਣ ਵਾਲੇ ਜੱਸੀ ਬਾਬਾ ਦੇ ਖਿਲਾਫ ਪੋਕਸੋ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਬਾਬੇ ਵੱਲੋਂ ਇੱਕ ਨਾਬਾਲਗ ਬੱਚਾ ਜਿਸ ਦੀ ਜਨਮ ਤਰੀਕ ਸਾਲ 2011 ਵਿੱਚ ਹੈ ਅਤੇ ਉਹ ਛੇਵੀਂ ਕਲਾਸ ਵਿੱਚੋਂ ਪੜਨੋ ਹਟ ਗਿਆ ਸੀ। ਲਗਭਗ ਤਿੰਨ ਸਾਲ ਪਹਿਲਾਂ ਜੱਸੀ ਬਾਬਾ ਪਿੰਡ ਕੌਕੇ ਉਸ ਬੱਚੇ ਨੂੰ ਕਹਿੰਦਾ ਕਿ ਉਹ ਬੱਚਾ ਉਸ ਬਾਬੇ ਦੇ ਕਮਰੇ ਵਿੱਚ ਆ ਜਾਵੇ। ਬਾਬਾ ਉਸ ਨੂੰ ਪ੍ਰਸ਼ਾਦ ਦੇਵੇਗਾ ਤੇ ਬਾਬਾ ਉਸ ਨੂੰ ਕਮਰੇ ਵਿੱਚ ਲੈ ਗਿਆ ਅਤੇ ਉੱਥੇ ਉਸ ਬੱਚੇ ਦੇ ਕੱਪੜੇ ਉਤਾਰ ਕੇ ਉਸ ਨਾਲ ਗਲਤ ਹਰਕਤਾਂ ਕਰਨ ਲੱਗ ਗਿਆ। ਇਸ ਤੋਂ ਇਲਾਵਾ ਬਾਬੇ ਨੇ ਉਸ ਬੱਚੇ ਦੀ ਵੀਡੀਓ ਵੀ ਬਣਾ ਲਈ ਅਤੇ ਬੱਚੇ ਨੂੰ ਧਮਕੀ ਦਿੱਤੀ ਕਿ ਜੇ ਕਿਸੇ ਨੂੰ ਦੱਸਿਆ ਤਾਂ ਤੇਰੀ ਵੀਡੀਓ ਵਾਇਰਲ ਕਰ ਦੇਵਾਂਗਾ। ਬੱਚੇ ਵੱਲੋਂ ਬਾਬੇ ਉਪਰ ਲਗਾਏ ਗਏ ਦੋਸ਼ਾਂ ਮੁਤਾਬਕ ਉਸ ਬੱਚੇ ਨੇ ਡਰਦੇ ਹੋਏ ਕਿਸੇ ਨੂੰ ਨਹੀਂ ਦੱਸਿਆ। ਪਿਛਲੇ ਦਿਨ ਉਸ ਨੇ ਆਪਣੀ ਮਾਂ ਨਾਲ ਇਹ ਗੱਲ ਕੀਤੀ ਤਾਂ ਇਹ ਗੱਲ ਸਾਰੀ ਸਾਹਮਣੇ ਆਈ। ਥਾਣਾ ਮੁਖੀ ਮੁਤਾਬਿਕ ਸਬ ਇੰਸਪੈਕਟਰ ਕਰਨਦੀਪ ਕੌਰ ਵੱਲੋਂ ਮਾਮਲੇ ਦੀ ਪੂਰੀ ਤਰ੍ਹਾਂ ਤਫਤੀਸ਼ ਕੀਤੀ ਗਈ ਅਤੇ ਬਾਬੇ ਉੱਪਰ ਲਗਾਏ ਗਏ ਦੋਸ਼ਾਂ ਨੂੰ ਸਹੀ ਪਾਉਂਦੇ ਹੋਏ ਉਸ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Total Responses : 64