ਅੰਮ੍ਰਿਤਸਰ: ਪਰਿਵਾਰ ਵੱਲੋਂ ਭੰਡਾਰੀ ਪੁੱਲ ਤੇ ਲਾਸ਼ ਰੱਖ ਕੇ ਕੀਤਾ ਗਿਆ ਪ੍ਰਦਰਸ਼ਨ, ਪੜ੍ਹੋ ਕੀ ਹੈ ਮਾਮਲਾ
ਗੁਰਪ੍ਰੀਤ ਸਿੰਘ
- ਬੀਤੇ ਕੁਝ ਦਿਨ ਪਹਿਲਾਂ ਇਸਲਾਮਾਬਾਦ ਦੇ ਪੁੱਲ ਤੇ ਹੋਇਆ ਸੀ ਐਕਸੀਡੈਂਟ
- ਇਨਸਾਫ ਨਾ ਮਿਲਣ ਨੂੰ ਲੈ ਕੇ ਪਰਿਵਾਰ ਵੱਲੋਂ ਕੀਤਾ ਗਿਆ ਰੋਸ਼ ਪ੍ਰਦਰਸ਼ਨ
ਅੰਮ੍ਰਿਤਸਰ, 20 ਨਵੰਬਰ 2024 - ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਤੇ ਨਜ਼ਦੀਕ ਬਣੇ ਪੁੱਲ ਉੱਤੇ ਕੁਝ ਦਿਨ ਪਹਿਲਾਂ ਇੱਕ ਭਿਆਨਕ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਇੱਕ ਔਰਤ ਪੁੱਲ ਤੋਂ ਥੱਲੇ ਡਿੱਗ ਪਈ ਸੀ ਲੇਕਿਨ ਉਸ ਦੇ ਨਾਲ ਮੌਜੂਦ ਇੱਕ ਬੱਚੇ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋ ਰਹੀ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਭੰਡਾਰੀ ਪੁੱਲ ਤੇ ਰੱਖ ਪ੍ਰਦਰਸ਼ਨ ਕੀਤਾ ਗਿਆ ਅਤੇ ਇਨਸਾਫ ਨਾ ਮਿਲਣ ਨੂੰ ਲੈ ਕੇ ਗੁਹਾਰ ਲਗਾਈ ਗਈ। ਉੱਥੇ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਵੱਲੋਂ ਹਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਸੇ ਦੇ ਰੋਸ ਤੇ ਚੱਲਦਿਆਂ ਹੀ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ।
ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਵਿੱਚ ਬੀਤੇ ਕੁਝ ਦਿਨ ਪਹਿਲਾ ਦੇਰ ਰਾਤ ਇੱਕ ਭਿਆਨਕ ਹਾਦਸਾ ਹੋਇਆ ਸੀ ਜਿਸ ਵਿੱਚ ਇੱਕ ਔਰਤ ਦੇ ਨਾਲ ਇੱਕ ਬੱਚਾ ਵੀ ਮੌਜੂਦ ਸੀ ਉੱਥੇ ਹੀ ਉਸ ਬੱਚੇ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਵਿੱਚ ਉਸ ਵੱਲੋਂ ਆਪਣਾ ਦਮ ਤੋੜ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਥੇ ਹੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਲਗਾਤਾਰ ਇਹ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰਹਾਂ ਦਾ ਨਿਆ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਨੂੰ ਜਾਮ ਕਰਨ ਦੀ ਗੱਲ ਕੀਤੀ ਗਈ।
ਉਹਨਾਂ ਨੇ ਕਿਹਾ ਕਿ ਅਸੀਂ ਉਨੀ ਦੇਰ ਤੱਕ ਬੱਚੇ ਦੀ ਮ੍ਰਿਤਕ ਦੇਰ ਉਹ ਨਹੀਂ ਚੁਕਾਂਗੇ ਜਿੰਨੇ ਤੇਰੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਜਾਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉੱਥੇ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਵੀ ਮੌਕੇ ਤੇ ਪਹੁੰਚੇ ਉਹਨਾਂ ਕਹਿਣਾ ਹੈ ਕਿ ਬੰਦ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਜਾਵੇ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਇਲਾਕੇ ਦੇ ਜਿਸ ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਉਸ ਜਗ੍ਹਾ ਤੇ ਪੁਲਿਸ ਅਧਿਕਾਰੀ ਨੂੰ ਬੁਲਾਇਆ ਹੈ ਅਤੇ ਜਲਦ ਹੀ ਇਹਨਾਂ ਦੇ ਨਾਲ ਬਿਠਾ ਕੇ ਉਹਨਾਂ ਦੀ ਗੱਲਬਾਤ ਕਰਵਾ ਦਿੱਤੀ ਜਾਵੇਗੀ ਤਾਂ ਜੋ ਕਿ ਇਹਨਾਂ ਦੇ ਮਸਲੇ ਦਾ ਹੱਲ ਕਰਵਾਇਆ ਜਾ ਸਕੇ।
ਇੱਥੇ ਦੱਸਣ ਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਦੇਰ ਰਾਤ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਵਿੱਚ ਇੱਕ ਭਿਆਨਕ ਹਾਦਸਾ ਹੋਇਆ ਸੀ ਜਿਸ ਵਿੱਚ ਸਕੂਟੀ ਤੇ ਮੌਜੂਦ ਦੋ ਵਿਅਕਤੀਆਂ ਨੂੰ ਬੁਰੀ ਤਰਾਂ ਨਾਲ ਜ਼ਖਮੀ ਹੋਏ ਸਨ ਜਿਨਾਂ ਵਿੱਚੋਂ ਇੱਕ ਬੱਚੇ ਦੀ ਮੌਤ ਹੁੰਦੀ ਸੂਚਨਾ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਖਿਲਾਫ ਹੋਣ ਪਰਿਵਾਰ ਵੱਲੋਂ ਵੀ ਮੋਰਚਾ ਖੋਲ ਦਿੱਤਾ ਗਿਆ ਹੈ ਤੇ ਜਿੰਨੀ ਦੇਰ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਸ ਨੂੰ ਲੈ ਕੇ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਮੈਂਬਰਾਂ ਨੂੰ ਕਿਸ ਤਰ੍ਹਾਂ ਦਾ ਇਨਸਾਫ ਦਵਾਇਆ ਜਾਂਦਾ ਹੈ ਲੇਕਿਨ ਪਰਿਵਾਰ ਅੱਜ ਇਨਸਾਫ ਲੈਣ ਵਾਸਤੇ ਸੜਕਾਂ ਤੇ ਉਤਰ ਚੁੱਕਾ ਹੈ।