ਔਰਤ ਨੇ ਆਪਣੇ ਹੀ ਪਿੰਡ ਦੀ ਨਸ਼ੇ ਦਾ ਕਾਰੋਬਾਰ ਕਰਨ ਵਾਲੀ ਔਰਤ ਦੀ ਉਚ ਅਫ਼ਸਰਾਂ ਨੂੰ ਦਿੱਤੀ ਲਿਖਤੀ ਸ਼ਿਕਾਇਤ
ਰੋਹਿਤ ਗੁਪਤਾ
ਗੁਰਦਾਸਪੁਰ, 10 ਅਗਸਤ 2024 : ਪਿੰਡ ਨਾਨੋਵਾਲ ਖੁਰਦ ਦੀ ਰਹਿਣ ਵਾਲੀ ਇੱਕ ਔਰਤ ਸੋਨੀਆ ਕੌਰ ਪਤਨੀ ਗੁਰਮੀਤ ਸਿੰਘ ਵਲੋਂ ਤਸਦੀਕਸ਼ੁਦਾ ਹਲਫੀਆ ਬਿਆਨ ਰਾਹੀਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ਼ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਇਕ ਔਰਤ ਸ਼ਰੇਆਮ ਨਸ਼ੇ ਦਾ ਕਾਰੋਬਾਰ ਕਰ ਰਹੀ ਹੈ ਤੇ ਉਸ ਦਾ ਪਰਿਵਾਰ ਉਸ ਦੇ ਮਾੜੇ ਕਾਰਨਾਮੇ ਤੋਂ ਦੁਖੀ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ 'ਚ ਰਾਤ 11-12 ਵਜੇ ਕੁਝ ਲੋਕ ਨਸ਼ਾ ਖਰੀਦਣ ਆਉਂਦੇ ਹਨ ਜੋ ਉਕਤ ਔਰਤ ਦੇ ਘਰ ਦੀ ਬਜਾਏ ਸਾਡੇ ਘਰ ਦਾ ਕੁੰਡਾ ਖੜਕਾ ਦਿੰਦੇ ਹਨ, ਜਿਸ ਨਾਲ ਮੇਰਾ ਸਾਰਾ ਪਰਿਵਾਰ ਘਬਰਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਔਰਤ ਨਾਲ ਪਿੰਡ ਦੇ ਕੁਝ ਵਿਅਕਤੀ ਰਲੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਘਰ ਦੇ ਬਾਹਰ ਸੀ ਸੀ ਟੀ ਵੀ ਕੈਮਰੇ ਵੀ ਲਗਾਏ ਹਨ। ਪਰ ਉਕਤ ਔਰਤ ਕੈਮਰੇ ਤੋੜ ਦਿੰਦੀ ਹੈ ਜਿਸ ਕਰਕੇ ਇਨਸਾਫ਼ ਲਈ ਉਹਨਾਂ ਨੇ ਥਾਣਾ ਭੈਣੀ ਮੀਆਂ ਖਾਂ ਵਿਖੇ ਸ਼ਿਕਾਇਤ ਵੀ ਕੀਤੀ ਕੀਤੀ।
ਉਨ੍ਹਾਂ ਨੇ ਸ਼ਿਕਾਇਤ ਦੀਆਂ ਕਾਪੀ ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਨੂੰ ਵੀ ਕੀਤੀ ਹੈ। ਐਸ.ਐਸ.ਪੀ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਦੀ ਜਾਂਚ ਸਿਟੀ ਡੀ.ਐਸ.ਪੀ ਗੁਰਦਾਸਪੁਰ ਅਤੇ ਡੀ.ਐਸ.ਪੀ ਪੀ.ਬੀ.ਆਈ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਹੁਣ ਮੇਰੇ ਪਰਿਵਾਰ ਨਾਲ ਮਾਰਕੁਟਾਈ ਤੇ ਗਾਲੀ ਗਲੋਚ ਕਰਦੀ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਡਰਾਉਂਦੀ ਹੈ। ਜਿਸ ਕਰਕੇ ਮੇਰਾ ਪਰਿਵਾਰ ਕਾਫ਼ੀ ਤੰਗ ਆ ਚੁੱਕਾ ਹੈ। ਉਨ੍ਹਾਂ ਡੀ.ਜੀ.ਪੀ ਪੰਜਾਬ ਪਾਸੋਂ ਮੰਗ ਕੀਤੀ ਕਿ ਉਕਤ ਔਰਤ ਖਿਲਾਫ਼ ਤੁਰੰਤ ਲੋੜੀਂਦੀ ਕਾਰਵਾਈ ਦਿਵਾਇਆ ਜਾਵੇ।