ਹੋਮਿਓਪੈਥਿਕ ਫਿਲਾਸਫ਼ੀ ਦੀ ਪੁਸਤਕ ਆਰਗੈਨਨ ਆਫ਼ ਮੈਡੀਸਨ ਦਾ ਪੰਜਾਬੀ ਅਨੁਵਾਦ ਲੋਕ ਅਰਪਣ
ਚੰਡੀਗੜ੍ਹ, 2 ਨਵੰਬਰ 2024 - ਆਰਗੈਨਨ ਆਫ ਮੈਡੀਸਨ ਜਿਸ ਨੂੰ ਹੋਮਿਓਪੈਥੀ ਦੀ ਬਾਈਬਲ ਕਿਹਾ ਜਾਂਦਾ ਹੈ ਜਿਸ ਨੂੰ ਪੜੇ ਬਗੈਰ ਕੋਈ ਵੀ ਹੋਮਿਓਪੈਥਿਕ ਡਾਕਟਰ ਪ੍ਪੱਕ ਨਹੀਂ ਹੋ ਸਕਦਾ ਹੋਮਿਓਪੈਥੀ ਦੀ ਸਮੁੱਚੀ ਫਿਲਾਸਫ਼ੀ ਜਿਸ ਉੱਪਰ ਆਧਾਰਿਤ ਹੈ ਆਰਗੈਨਨ ਆਫ਼ ਮੈਡੀਸਨ ਡਾਕਟਰ ਸੈਮੂਅਲ ਹੈਨੇਮੈਨ ਦੀ ਸ਼ਾਹਕਾਰ ਰਚਨਾ ਹੈ ਜਿਹੜੀ ਉਹਨਾਂ ਨੇ ਜਰਮਨ ਭਾਸ਼ਾ ਵਿੱਚ ਲਿਖੀ ਤੇ ਬਾਅਦ ਵਿੱਚ ਇਸਦੇ ਅੰਗਰੇਜ਼ੀ ਵਿੱਚ ਅਨੁਵਾਦ ਕੀਤੇ ਗਏ ਡਾ ਜਸਵਿੰਦਰ ਕੌਰ ਨੇ ਇਸ ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਬਹੁਤ ਵਡਮੁੱਲਾ ਕਾਰਜ ਕੀਤਾ ਹੈ ਜੋ ਕਿ ਹੋਮਿਓਪੈਥੀ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਸਿਖਿਆਰਥੀਆਂ ਲਈ ਲਾਹੇਵੰਦ ਹੋਵੇਗਾ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਇੰਡੀਅਨ ਇੰਸਟੀਚਊਟ ਆਫ਼ ਹੋਮਿਓਪੈਥਿਕ ਫਿਜੀਸ਼ੀਅਨ ਦੇ ਕੌਮੀ ਪ੍ਰਧਾਨ ਡਾ ਸਈਅਦ ਤਨਵੀਰ ਹੁਸੈਨ ਮਲੇਰਕੋਟਲਾ ਨੇ ਡਾ ਜਸਵਿੰਦਰ ਕੌਰ ਦੀ ਪੁਸਤਕ ਆਰਗੈਨਨ ਆਫ਼ ਮੈਡੀਸਨ ਦਾ ਪੰਜਾਬੀ ਅਨੁਵਾਦ ਦੇ ਲੋਕ ਅਰਪਣ ਸਮੇਂ ਕੀਤਾ! ਡਾ ਜਸਵਿੰਦਰ ਕੌਰ ਨੇ ਕਿਹਾ ਕਿ ਇਸ ਪੁਸਤਕ ਦਾ ਅਨੁਵਾਦ ਕਰਕੇ ਉਹਨਾਂ ਨੂੰ ਮਾਨਸਿਕ ਤਸੱਲੀ ਮਹਿਸੂਸ ਹੋਈ ਹੈ ਕਿਉਂਕਿ ਵੇਖਣ ਵਿੱਚ ਆਉਂਦਾ ਸੀ ਕਿ ਹੋਮਿਓਪੈਥੀ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਬਾਕੀ ਵਿਸ਼ਿਆਂ ਨੂੰ ਤਾਂ ਦਿਲਚਸਪੀ ਨਾਲ ਪੜ੍ਹਦੇ ਸਨ ਪਰੰਤੂ ਫਿਲਾਸਫ਼ੀ ਪੜ੍ਹਨ ਲੱਗਿਆਂ ਉਹਨਾਂ ਨੂੰ ਕੁਝ ਔਖ ਮਹਿਸੂਸ ਹੁੰਦੀ ਸੀ ਇਹ ਪੁਸਤਕ ਦੇ ਪੰਜਾਬੀ ਅਨੁਵਾਦ ਨਾਲ ਵਿਦਿਆਰਥੀਆਂ ਵਿੱਚ ਇਸ ਔਖੇ ਵਿਸ਼ੇ ਨੂੰ ਪੜਨ ਦਾ ਉਤਸ਼ਾਹ ਪੈਦਾ ਹੋਵੇਗਾ! ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਭਾਵੇਂ ਇਸ ਤੋਂ ਪਹਿਲਾਂ ਵੀ ਆਰਗੈਨਾਨ ਆਫ਼ ਮੈਡੀਸਨ ਦਾ ਪੰਜਾਬੀ ਵਿੱਚ ਅਨੁਵਾਦ ਹੋ ਚੁੱਕਿਆ ਹੈ ਪਰ ਡਾ ਜਸਵਿੰਦਰ ਕੌਰ ਨੇ ਬਹੁਤ ਹੀ ਸਰਲ ਤਰੀਕੇ ਨਾਲ ਹੋਮਿਓਪੈਥਿਕ ਫਿਲਾਸਫ਼ੀ ਨੂੰ ਪੰਜਾਬੀ ਵਿੱਚ ਸਮਝਾਉਣ ਦਾ ਜੋ ਉਪਰਾਲਾ ਕੀਤਾ ਹੈ ਉਹ ਆਪਣੇ ਆਪ ਵਿੱਚ ਸ਼ਲਾਘਾਯੋਗ ਹੈ ! ਪੁਸਤਕ ਲੋਕ ਅਰਪਣ ਮੌਕੇ ਹੋਮਿਓਪੈਥਿਕ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਡਾ ਸਨਾ ਤਨਵੀਰ ਡਾ ਹਰਪ੍ਰੀਤ ਕੌਰ ਟੱਲੇਵਾਲੀਆ ਡਾ ਵਿਕਾਸ ਗੁਪਤਾ ਡਾ ਪਰਮ ਕਮਲ ਮਲੇਰਕੋਟਲਾ ਅਤੇ ਬਿਸਮੀਤ ਸਿੰਘ ਖੁਰਮੀ ਹਾਜ਼ਰ ਸਨ!