ਦਿੱਲੀ 'ਚ ਪ੍ਰਦੂਸ਼ਣ ਕਾਰਨ ਲੱਗ ਗਈਆਂ ਇਹ ਪਾਬੰਦੀਆਂ
ਨਵੀਂ ਦਿੱਲੀ : ਰਾਜਧਾਨੀ ਦਾ AQI ਵੀਰਵਾਰ ਸ਼ਾਮ 4 ਵਜੇ 424 'ਤੇ ਪਹੁੰਚ ਗਿਆ। ਦਿੱਲੀ ਵਿੱਚ ਪ੍ਰਦੂਸ਼ਣ ਕਾਰਨ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਪ੍ਰਦੂਸ਼ਣ ਗੰਭੀਰ ਸ਼੍ਰੇਣੀ ਵਿੱਚ ਰਿਹਾ। ਸਵੇਰੇ ਵਿਜ਼ੀਬਿਲਟੀ ਦਾ ਪੱਧਰ 300 ਮੀਟਰ ਤੱਕ ਘੱਟ ਗਿਆ। ਸਫਦਰਜੰਗ ਵਿੱਚ ਇਹ ਪੱਧਰ 700 ਮੀਟਰ ਰਿਕਾਰਡ ਕੀਤਾ ਗਿਆ। ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਦਿੱਲੀ 'ਚ ਗਰੁੱਪ 3 ਸਖਤੀ ਲਾਗੂ ਕਰ ਦਿੱਤੀ ਗਈ ਹੈ।
ਦਿੱਲੀ ਵਿਚ ਹੇਠਾਂ ਲਿਖੀਆਂ ਪਾਬੰਦੀਆਂ ਅਤੇ ਰੋਕਾਂ ਲਾਈਆਂ ਗਈਆਂ ਹਨ।
ਉਸਾਰੀ ਦੀਆਂ ਗਤੀਵਿਧੀਆਂ ਰੋਕੀਆਂ
ਪ੍ਰਾਇਮਰੀ ਕਲਾਸਾਂ ਤੱਕ ਕਲਾਸਾਂ Online
ਮਾਈਨਿੰਗ ਗਤੀਵਿਧੀਆਂ 'ਤੇ ਪੂਰੀ ਤਰ੍ਹਾਂ ਰੋਕ
ਸੜਕਾਂ ’ਤੇ ਮਸ਼ੀਨਾਂ ਨਾਲ ਕੀਤੀ ਜਾ ਰਹੀ ਸਫ਼ਾਈ ਵਿੱਚ ਵਾਧਾ
BS3 ਪੈਟਰੋਲ ਅਤੇ BS4 ਡੀਜ਼ਲ ਵਾਹਨਾਂ 'ਤੇ ਪਾਬੰਦੀ
ਛੋਟੇ ਸਫ਼ਰ ਲਈ ਪੈਦਲ ਜਾਂ ਸਾਈਕਲ ਦੀ ਵਰਤੋਂ ਕਰੋ
ਸੰਭਵ ਹੋਵੇ, ਤਾਂ ਘਰ ਤੋਂ ਕੰਮ ਕਰਨ ਦਾ ਵਿਕਲਪ ਅਪਣਾਓ
● ਗਰਮ ਕਰਨ ਲਈ ਕੋਲੇ ਅਤੇ ਲੱਕੜ ਦੀ ਵਰਤੋਂ ਨਾ ਕਰੋ
● ਸੁਰੱਖਿਆ ਕਰਮਚਾਰੀਆਂ ਲਈ ਇਲੈਕਟ੍ਰਿਕ ਹੀਟਰਾਂ ਦਾ ਪ੍ਰਬੰਧ ਕਰੋ
● ਆਪਣੀ ਯਾਤਰਾ ਦਾ ਤਾਲਮੇਲ ਕਰੋ ਅਤੇ ਬੇਲੋੜੀਆਂ ਯਾਤਰਾਵਾਂ ਤੋਂ ਬਚੋ