ਨੰਗਲ ਵਿਚ ਐਸ.ਡੀ.ਐਮ ਅਨਮਜੋਤ ਕੌਰ ਨੇ ਲਹਿਰਾਇਆ ਕੌਮੀ ਝੰਡਾ
- ਨੰਗਲ ਚ ਅਜ਼ਾਦੀ ਦਿਵਸ ਮੌਕੇ ਹੋਏ ਸਮਾਗਮਾਂ ਚ ਹਰ ਭਾਰਤੀ ਨੇ ਕੀਤਾ ਤਿਰੰਗੇ ਨੂੰ ਸਲਾਮ
ਪ੍ਰਮੋਦ ਭਾਰਤੀ
ਨੰਗਲ 15 ਅਗਸਤ ,2024 - ਅਜ਼ਾਦੀ ਦਿਵਸ ਮੌਕੇ ਨੰਗਲ ਤਹਿਸੀਲ ਪੱਧਰੀ ਸਮਾਗਮ ਸਕੂਲ ਆਫ ਐਮੀਂਨੈਸ ਨੰਗਲ ਟਾਊਨਸ਼ਿਪ ਵਿਖੇ ਕਰਵਾਇਆ ਗਿਆ, ਜਿਥੇ ਐਸ.ਡੀ.ਐਮ ਅਨਮਜੋਤ ਕੌਰ ਪੀ.ਸੀ.ਐਸ ਨੇ ਕੌਮੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ।
ਇਸ ਮੌਕੇ ਭਾਰਤ ਵਾਸੀਆਂ ਨੂੰ ਸੰਬੋਧਨ ਕਰਦਿਆ ਐਸ.ਡੀ.ਐਮ ਅਨਮਜੋਤ ਕੌਰ ਨੇ ਕਿਹਾ ਅਜ਼ਾਦੀ ਪ੍ਰਾਪਤ ਕਰਨ ਲਈ ਸਾਡੇ ਦੇਸ਼ ਦੇ ਸੂਰਬੀਰ ਯੋਧਿਆ ਨੇ ਅਣਗਿਣਤ ਕੁਰਬਾਨੀਆ ਦਿੱਤੀਆਂ ਹਨ, ਇਸ ਲਈ ਸਾਨੂੰ ਸ਼ਹੀਦਾ ਦੀਆ ਕੁਰਬਾਨੀਆ ਨੂੰ ਯਾਦ ਰੱਖਦੇ ਹੋਏ ਉਨਾ ਵਲੋ ਪਾਏ ਪੂਰਨਿਆ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਏ ਆਜ਼ਮ ਸ.ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਉੱਧਮ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਗਰਾ, ਲਾਲਾ ਲਾਜਪਤ ਰਾਏ ਸਮੇਤ ਹਜਾਰਾ ਸੁਤੰਤਰਤਾ ਸੰਗਰਾਮੀਆਂ ਨੇ ਅਜ਼ਾਦੀ ਲਈ ਆਪਣੀਆਂ ਜਾਨਾ ਵਾਰੀਆਂ ਹਨ, ਅਜਾਦੀ ਘੁਲਾਟੀਏ ਤੇ ਉਨ੍ਹਾਂ ਦੇ ਪਰਿਵਾਰ ਸਾਡੇ ਲਈ ਹਮੇਸ਼ਾ ਸਨਮਾਨਜਨਕ ਹਨ, ਦੇਸ਼ ਦੀਆਂ ਹੋਰ ਜੰਗਾਂ ਭਾਵੇ ਉਹ ਅਜਾਦੀ ਤੋ ਬਾਅਦ ਲੜੀਆਂ ਗਈਆਂ ਉਨ੍ਹਾਂ ਵਿੱਚ ਸਾਡੇ ਨੋਜਵਾਨ ਵੀਰਾਂ ਨੇ ਹੱਸ ਹੱਸ ਕੇ ਕੁਰਬਾਨੀ ਦਿੱਤੀ ਤੇ ਦੇਸ਼ ਦੀ ਰੱਖਿਆ ਕੀਤੀ। ਨੰਗਲ ਦੀ ਇਸ ਧਰਤੀ ਨੇ ਵੀ ਆਪਣੇ ਪੁੱਤਰਾਂ ਨੂੰ ਦੇਸ਼ ਲਈ ਕੁਰਬਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਸਮਾਜਿਕ ਕੁਰੀਤੀਆ ਨੂੰ ਤਿਆਗ ਕੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਨੰਗਲ ਇੱਕ ਖੂਬਸੂਰਤ ਸ਼ਹਿਰ ਹੈ, ਇਸ ਨੂੰ ਸਵੱਛ ਰੱਖਣਾ ਹੈ, ਤਿਰੰਗਾ ਸਾਡੀ ਆਨ,ਬਾਨ ਤੇ ਸ਼ਾਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਦੀ ਭਾਵਨਾ ਹਰ ਇਨਸਾਨ ਵਿਚ ਹੈ, ਇਸ ਲਈ ਅਸੀ ਅਜਿਹੇ ਦਿਹਾੜੇ ਬਹੁਤ ਹੀ ਧੂਮਧਾਮ ਨਾਲ ਮਨਾਉਦੇ ਹਾਂ। ਸਕੂਲਾ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਇਸ ਪ੍ਰੋਗਰਾਮ ਲਈ ਅਣਥੱਕ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਰੋਹ ਬਹੁਤ ਹੀ ਪ੍ਰਭਾਵਸ਼ਾਲੀ ਹੈ। ਅਧਿਕਾਰੀਆਂ ਨੇ ਵੀ ਸਮਾਰੋਹ ਵਿਚ ਉਤਸ਼ਾਹ ਨਾਲ ਡਿਊਟੀ ਕੀਤੀ ਹੈ, ਸ਼ਹਿਰ ਦੇ ਪਤਵੰਤੇ ਵੀ ਬਹੁਤ ਹੀ ਉਤਸ਼ਾਹ ਨਾਲ ਸਮਾਰੋਹ ਵਿਚ ਸਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਭ ਤੋ ਵੱਡਾ ਤਿਉਹਾਰ ਅਜਾਦੀ ਦਾ ਦਿਹਾੜਾ ਹੈ। ਇਸ ਮੌਕੇ ਵੱਖ ਵੱਖ ਸਕੂਲਾ ਦੇ ਵਿੱਦਿਆਰਥੀਆਂ ਵਲੋਂ ਦੇਸ਼ ਭਗਤੀ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਪ੍ਰੋਗਰਾਮ ਪੇਸ਼ ਕੀਤੇ ਗਏ। ਸਟੇਜ ਸਕੱਤਰ ਦੀ ਭੂਮਿਕਾ ਸੁਧੀਰ ਕੁਮਾਰ ਵੱਲੋ ਨਿਭਾਈ ਗਈ।
ਇਸ ਮੌਕੇ ਮਾਣਯੋਗ ਜੱਜ ਨਿਧੀ ਸੈਣੀ, ਪੁਨੀਤ ਮੋਹਨੀਆਂ ਜੱਜ, ਡੀ.ਐਸ.ਪੀ ਮਨਜੀਤ ਸਿੰਘ, ਤਹਿਸੀਲਦਾਰ ਕੁਲਵਿੰਦਰ ਸਿੰਘ, ਕਾਰਜ ਸਾਧਕ ਅਫਸਰ ਰਵਨੀਤ ਸਿੰਘ, ਡਾ.ਸੰਜੀਵ ਗੌਤਮ, ਦੀਪਕ ਸੋਨੀ, ਗੁਰਜਿੰਦਰ ਸਿੰਘ ਸ਼ੋਕਰ, ਓਕਾਰ ਸਿੰਘ ਮੇਘਪੁਰ, ਕਮਲੇਸ਼ ਨੱਡਾ, ਸੁਨੀਤਾ ਰਾਣੀ, ਅਜੀਤਪਾਲ ਬੋਕਸਰ, ਮਨਜੋਤ ਕੁਮਾਰ, ਬੱਬੂ ਖਾਨ, ਸੁਮਿਤ ਤਲਵਾੜਾ, ਦੀਪਕ ਬਾਸ, ਰਾਕੇਸ਼ ਕੁਮਾਰ ਮਹਿਲਵਾ, ਇਮਰਾਨ ਖਾਨ, ਮੋਹਿਤ ਦੀਵਾਨ, ਨਰਾਇਣ ਸ਼ਰਮਾ, ਥਾਨਾ ਮੁਖੀ ਰਾਹੁਲ ਸ਼ਰਮਾ, ਪ੍ਰਿੰ.ਕਿਰਨ ਸ਼ਰਮਾ, ਪ੍ਰਿੰ.ਪਰਵਿੰਦਰ ਕੌਰ ਦੁਆ, ਪ੍ਰਿੰ. ਵਿਜੇ ਬੰਗਲਾ, ਪ੍ਰਿੰ.ਗੁਰਦੀਪ ਕੁਮਾਰ, ਪ੍ਰਿੰ.ਗੁਰਨਾਮ ਸਿੰਘ ਭੱਲੜੀ, ਮੁਕੇਸ ਸ਼ਰਮਾ ਸੁਪਰਡੈਂਟ, ਅਮਰੀਕ ਸਿੰਘ ਸੁਪਰਡੈਂਟ, ਚੋਧਰੀ ਭਗਤ ਰਾਮ, ਕੈਪਟਨ ਬੱਗਾ ਸਿੰਘ, ਸਵਰਨ ਸਿੰਘ, ਰਜਿੰਦਰ ਮੋਹਨ, ਸਕੱਤਰ ਮਾਰਕੀਟ ਕਮੇਟੀ ਸੁਮਿਤ ਕੁਮਾਰ, ਨਵਦੀਪ ਕੌਰ, ਨੀਲਮ ਰਾਣੀ, ਰਾਜੇਸ਼ ਕੁਮਾਰ, ਸੱਜਣ ਸਿੰਘ, ਜਗਮੋਹਨ ਸਿੰਘ, ਅਨਿਲ ਕੁਮਾਰ, ਰਾਧਾ ਰਾਣੀ, ਅਨੂਪਮ ਬੱਤਾ, ਰਵਿੰਦਰ ਸਿੰਘ ਤੇ ਵੱਖ ਵੱਖ ਸਕੂਲਾ ਦੇ ਅਧਿਆਪਕ, ਵਿਦਿਆਰਥੀ ਤੇ ਪਤਵੰਤੇ ਹਾਜ਼ਰ ਸਨ।