ਪਿੰਡ ਤੂੰਗਾ ਤੇ ਹਿੰਮਤਪੁਰਾ ਦੇ ਜਰਨੈਲ ਕੌਰ ਅਤੇ ਦਰੋਪਤੀ ਦੀ ਅੰਤਿਮ ਅਰਦਾਸ ਅਤੇ ਸਾਂਝਾ ਭੋਗ ਗੁਰਦੁਆਰਾ ਸਾਹਿਬ ਛੀਟਾਵਾਲਾ ਵਿਖੇ ਪਾਇਆ
ਪੰਜਾਬ ਦੀਆਂ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਨਾਲ ਨਾਲ MP ਡਾ. ਧਰਮਵੀਰ ਗਾਂਧੀ ਆਏ
ਗੁਰਪ੍ਰੀਤ ਸਿੰਘ ਜਖਵਾਲੀ
ਨਾਭਾ 14 ਜੁਲਾਈ 2024- ਪਿਛਲੇ ਦਿਨੀਂ ਕੰਮ ਦੇ ਦੌਰਾਨ ਹਾਦਸੇ ਵਿਚ ਮਾਰੇ ਗਏ। ਪਿੰਡ ਤੂੰਗਾ ਤੇ ਹਿੰਮਤਪੁਰਾ ਦੇ ਜਰਨੈਲ ਕੌਰ ਅਤੇ ਦਰੋਪਤੀ ਦੀ ਅੰਤਿਮ ਅਰਦਾਸ ਅਤੇ ਸਾਂਝਾ ਭੋਗ ਗੁਰਦੁਆਰਾ ਸਾਹਿਬ ਛੀਟਾਵਾਲਾ ਵਿਖੇ ਪਾਇਆ ਗਿਆ। ਜਿੱਥੇ ਪੰਜਾਬ ਦੀਆ ਵੱਖ ਵੱਖ ਮਜ਼ਦੂਰ ਜਥੇਬੰਦੀਆ ਦੇ ਨਾਲ ਨਾਲ ਪਟਿਆਲਾ ਦੇ ਮੈਬਰ ਪਾਰਲੀਮੈਟ ਮੈਬਰ ਡਾਕਟਰ ਧਰਮਵੀਰ ਗਾਂਧੀ ਆਏ। ਮਨਰੇਗਾ ਕਾਮਿਆਂ ਨੇ ਮਨਰੇਗਾ ਐਕਟ ਲਾਗੂ ਕਰਵਾਉਣ ਲਈ ਮੰਗ ਪੱਤਰ ਦਿੱਤਾ ਗਿਆ।
ਮਜ਼ਦੂਰਾਂ ਦੀ ਅੰਤਿਮ ਅਰਦਾਸ ਦੇ ਭੋਗ ਤੇ ਸੈਕੜੇ ਕਾਮਿਆਂ ਨੂੰ ਮਜ਼ਦੂਰ ਆਗੂ ਕਸ਼ਮੀਰ ਸਿੰਘ ਗੁਦਾਈਆ, ਧਰਮਵੀਰ ਹਰੀਗੜ੍ਹ, ਸ਼ੇਰ ਸਿੰਘ ਫਰਵਾਹੀ, ਜਤਿੰਦਰ ਸਿੰਘ ਮੱਟੂ,ਅਤੇ ਗੁਰਮੀਤ ਸਿੰਘ ਥੂਹੀ, ਲਖਵੀਰ ਸਿੰਘ ਬੌਬੀ,ਨੇ ਸੰਬੋਧਨ ਕਰਦਿਆਂ ਕਿਹਾ ਕਿ, ਅੱਜ ਮਜ਼ਦੂਰਾਂ ਦੇ ਭੋਗ ਤੇ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਅਤੇ ਸਰਕਾਰੀ ਧਿਰ ਦਾ ਕੋਈ ਅਧਿਕਾਰੀ ਦਾ ਨਾ ਪਹੁੰਚਣਾ ਬੇਹੱਦ ਮੰਦਭਾਗਾ ਹੈ। ਮਜ਼ਦੂਰਾਂ ਦੀਆਂ ਮੰਗਾਂ ਮਸਲਿਆ ਪ੍ਰਤੀ ਪੰਜਾਬ ਸਰਕਾਰ ਸੰਜੀਦਾ ਨਹੀਂ। ਨਰੇਗਾ ਐਕਟ ਨੂੰ ਲਾਗੂ ਕਰਵਾਉਣ ਅਤੇ ਅਧੂਰੀਆਂ ਮੰਗਾਂ ਲਾਗੂ ਕਰਵਾਉਣ ਲਈ 10 ਲੱਖ ਦਾ ਮੁਆਵਜ਼ਾ, ਦੋ ਨੌਕਰੀਆਂ, ਫੱਟੜ ਕਾਮਿਆਂ ਲਈ ਮੁਆਵਜਾ ਜਦੋਂ ਤਕ ਸਰਕਾਰ ਜਾਰੀ ਨਹੀਂ ਕਰਦੀ ਐਕਸਨ ਕਮੇਟੀ ਚੁੱਪ ਨਹੀਂ ਬੈਠੇਗੀ।
ਆਗੂਆ ਨੇ ਮੰਗ ਪੱਤਰ ਰਾਹੀ ਮੈਬਰ ਪਾਰਲੀਮੈਂਟ ਦੇ ਧਿਆਨ ਵਿੱਚ ਲਿਆਂਦਾ ਕਿ , ਹੁਣ ਮਸੀਨਰੀ ਯੁੱਗ ਹੋਣ ਕਰਕੇ ਖੇਤਾਂ ਵਿੱਚ ਬਹੁਤਾ ਰੁਜ਼ਗਾਰ ਨਹੀਂ ਬਚਿਆ ਤੇ ਪਿੰਡਾਂ ਵਿੱਚੋਂ ਪਲਾਇਨ ਦੀ ਸਥਿਤੀ ਹੈ। ਜਿਸ ਕਾਰਨ ਰੁਜ਼ਗਾਰ ਦੇ ਵਸੀਲੇ ਘਟਦੇ ਜਾ ਰਹੇ ਹਨ। ਇਸ ਸਥਿਤੀ ਦੇ ਦਰਮਿਆਨ ਪੇਂਡੂ ਲੋਕਾਂ ਨੂੰ ਮਨਰੇਗਾ ਦਾ ਕੁਝ ਆਸਰਾ ਹੈ। ਜਿਸ ਕਾਰਨ ਇੱਕ ਪਰਿਵਾਰ ਨੂੰ 100 ਦਿਨ ਦੇ ਰੁਜ਼ਗਾਰ ਦੀ ਸੰਵਿਧਾਨਕ ਗਾਰੰਟੀ ਮਿਲੀ। ਪਰ ਪੰਜਾਬ ਵਿੱਚ ਇਸਦੀ ਔਸਤ 35 ਦਿਨ ਦੇ ਰੁਜ਼ਗਾਰ ਦੇ ਆਸਪਾਸ ਰਹਿੰਦੀ ਹੈ। ਸੂਬਾ ਇਸ ਗਾਰੰਟੀ ਨੂੰ ਲਾਗੂ ਕਰਨ ਚ ਕੁਤਾਹੀ ਨਾ ਕਰੇ। ਇਸ ਕਾਰਨ ਮਜ਼ਦੂਰ ਨੂੰ ਬੇਰੁਜ਼ਗਾਰੀ ਭੱਤੇ ਦਾ ਹੱਕ ਦਿੱਤਾ ਗਿਆ।
ਜੇਕਰ ਮੰਗ ਦੇ 15 ਦਿਨ ਅੰਦਰ ਮਜ਼ਦੂਰ ਨੂੰ ਕੰਮ ਨਾ ਮੁਹਈਆ ਕਰਵਾਇਆ ਜਾਵੇ ਤਾਂ ਸੂਬਾ ਸਰਕਾਰ ਉਸਨੂੰ ਬੇਰੁਜ਼ਗਾਰੀ ਭੱਤਾ ਦੇਣ ਲਈ ਪਾਬੰਦ ਹੈ। ਪਰ ਪੰਜਾਬ ਵਿੱਚ ਅੱਜ ਤੱਕ ਕਿਸੇ ਨੂੰ ਵੀ ਇਹ ਭੱਤਾ ਨਹੀਂ ਦਿੱਤਾ ਗਿਆ। ਪਟਿਆਲਾ ਏਡੀਸੀ ਵਿਭਾਗ ਨੇ ਮਜ਼ਦੂਰਾਂ ਨੂੰ ਭੱਤਾ ਦੇਣ ਲਈ 2021 ਵਿੱਚ ਚੰਡੀਗੜ੍ਹ ਹੈਡ ਕੁਆਰਟਰ ਤੋਂ ਦਿਸ਼ਾ ਨਿਰਦੇਸ਼ ਮੰਗੇ ਸੀ। ਉਸਦਾ ਜਵਾਬ ਅੱਜ ਤੱਕ ਨਹੀਂ ਆਇਆ। ਅਸੀ ਵਾਰੀ ਵਾਰੀ ਵੱਡੇ ਵੱਡੇ ਧਰਨੇ ਮੁਜਾਹਰੇ ਰਾਹੀਂ ਵੀ ਇਹ ਮੰਗ ਉਠਾ ਚੁੱਕੇ ਹਾਂ। ਇਸ ਤੋਂ ਇਲਾਵਾ ਮਨਰੇਗਾ ਰਾਹੀਂ ਵਾਤਾਵਰਨ ਦੀ ਸਾਂਭ ਸੰਭਾਲ ਤੇ ਜੰਗਲ ਲਾਉਣ ਦੇ ਪ੍ਰੋਜੈਕਟ ਬਣਵਾਏ ਜਾ ਸਕਦੇ ਹਨ। ਜਿਸ ਨਾਲ ਸਮੁੱਚੀ ਆਬਾਦੀ ਨੂੰ ਲਾਭ ਹੋਵੇਗਾ। ਪੰਜ ਏਕੜ ਦੇ ਕਿਸਾਨਾਂ ਲਈ ਪ੍ਰੋਜੈਕਟ ਬਣਾਏ ਜਾ ਸਕਦੇ ਹਨ। ਅਸੀ ਆਪ ਜੀ ਦੇ ਧਿਆਨ ਹਿੱਤ ਇਹ ਵੀ ਲਿਆਉਣਾ ਚਾਹੁੰਦੇ ਹਾਂ। ਕਿ ਕੇਂਦਰੀ ਮਿਨੀਮਵੇਂਜ਼ ਵੀ 12 ਸਾਲ ਤੋ ਰਿਵਾਇਜ਼ ਨਹੀਂ ਕੀਤੀ ਗਈ।
ਇਸ ਕਾਰਨ ਅਸੀ ਆਪ ਜੀ ਨੂੰ ਲੋਕਾਂ ਦੀ ਆਵਾਜ਼ ਬਣ ਕੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਪੱਤਰ ਲਿਖਣ ਦੀ ਅਪੀਲ ਕੀਤੀ ਗਈ। ਆਗੂਆ ਨੇ ਮੰਗ ਕੀਤੀ ਕੇ ਸੰਸਦ ਵਿਚ ਵੀ ਇਹ ਮਾਮਲਾ ਉਠਾਓ। ਕਿ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਤੋਂ ਇਸ ਸਬੰਧੀ ਜਵਾਬ ਤਲਬੀ ਕੀਤੀ ਜਾਵੇ। ਇਸਤੋਂ ਇਲਾਵਾ ਪਰਾਲੀ ਪ੍ਰਬੰਧਨ ਨੂੰ ਵੀ ਮਨਰੇਗਾ ਨਾਲ ਜੋੜਿਆ ਜਾਵੇ। ਜਿਸ ਨਾਲ ਪਰਾਲੀ ਫੂਕਣ ਤੋਂ ਪੈਦਾ ਹੋਣ ਵਾਲੀ ਵਾਤਾਵਰਨ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ। ਮਜ਼ਦੂਰਾਂ ਨੂੰ ਵੀ ਰੁਜ਼ਗਾਰ ਮਿਲੇਗਾ ਤੇ ਕਿਸਾਨ ਅਤੇ ਸੂਬੇ ਉੱਪਰ ਵੀ ਇਸਦਾ ਬੋਝ ਨਹੀਂ ਪਾਵੇਗਾ।
ਇਸ ਮੌਕੇ ਡਾ. ਬੀ ਆਰ ਅੰਬੇਡਕਰ ਮਜ਼ਦੂਰ ਏਕਤਾ ਯੂਨੀਅਨ ਪੰਜਾਬ, ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ,ਡੇਮੋਕ੍ਰੇਟਿਕ ਮਨਰੇਗਾ ਫਰੰਟ ਪੰਜਾਬ, ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ, ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ,ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਪੰਜਾਬ,ਟਰੇਡ ਯੂਨੀਅਨ ਏਟਕ ਪੰਜਾਬ,ਨਰੇਗਾ ਪਾਵਰ ਪੰਜਾਬ,ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਟਰੇਡ ਯੂਨੀਅਨ ਕੌਂਸਲ ਨਾਭਾ ਏਟਕ, ਨਰੇਗਾ ਵਰਕਰਜ ਯੂਨੀਅਨ ਫਿਲੌਰ, ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨਾਭਾ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ, ਡਾਕਟਰ ਅੰਬੇਦਕਰ ਪਬਲਿਕ ਵੈਲਫੇਅਰ ਸੁਸਾਇਟੀ,ਪੰਜਾਬ,ਕੁਲ ਹਿੰਦ ਕਿਸਾਨ ਸਭਾ ਪੰਜਾਬ,ਮਸੀਹੀ ਨੌਜਵਾਨ ਸਭਾ,ਆਦਿ ਵਾਸੀ ਗਿਆਨ ਨਾਥ ਪੂਰਨ ਸੰਘਰਸ਼ ਦਲ,ਭਾਰਤੀ ਲੋਕਤੰਤਰ ਬਚਾਓ ਪਾਰਟੀ ਪੰਜਾਬ, ਹਰਚੰਦ ਸਿੰਘ ਲੰਬੜਦਾਰ ਅਤੇ ਸਮਾਜਿਕ ਸੰਘਰਸ਼ ਪਾਰਟੀ ਦੇ ਆਗੂਆਂ ਨੇ ਸ਼ਰਧਾਂਜਲੀ ਦਿੰਦੇ ਹੋਏ , ਸਾਂਝੇ ਸੰਘਰਸ਼ ਦਾ ਸੱਦਾ ਕਬੂਲ ਕਰਦਿਆ ਅੱਗੇ ਵਧਣ ਦਾ ਇਹ ਫੈਸਲਾ ਲਿਆ ਕੀ, ਸਮੂਹ ਮਨਰੇਗਾ ਮਜ਼ਦੂਰ ਐਕਸਨ ਕਮੇਟੀ ਨਾਭਾ ਵੱਲੋ ਸਮੂਹ ਲੋਕਾ ਦਾ ਤੇ ਪਰਿਵਾਰਾ ਦਾ ਧੰਨਵਾਦ ਕੀਤਾ ਗਿਆ।