ਰੈਜ਼ੀਡੈਂਟ ਡਾਕਟਰਾਂ ਨੇ ਕੋਲਕਾਤਾ ਡਾਕਟਰ ਨਾਲ ਜ਼ਬਰ ਜਨਾਹ ਤੇ ਕਤਲ ਮਾਮਲੇ ’ਚ ਮੁੜ ਸ਼ੁਰੂ ਕੀਤੀ ਹੜਤਾਲ, ਨੱਢਾ ਨਾਲ ਮੀਟਿੰਗ ਮਗਰੋਂ ਵਾਪਸ ਲਈ ਸੀ ਹੜਤਾਲ
ਨਵੀਂ ਦਿੱਲੀ, 16 ਅਗਸਤ, 2024: ਕੌਮੀ ਪੱਧਰ ’ਤੇ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ, ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਨੇ ਕੋਲਕਾਤਾ ਵਿਚ ਰੈਜ਼ੀਡੈਂਟ ਡਾਕਟਰ ਨਾਲ ਜ਼ਬਰ ਜਨਾਹ ਕੀਤੇ ਜਾਣ ਮਗਰੋਂ ਉਸਦਾ ਕਤਲ ਕੀਤੇ ਜਾਣ ਦੇ ਮਾਮਲੇ ’ਤੇ ਆਪਣੀ ਹੜਤਾਲ ਮੁੜ ਸ਼ੁਰੂ ਕਰ ਦਿੱਤੀ ਹੈ। ਐਸੋਸੀਏਸ਼ਨ ਨੇ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਢਾ ਨਾਲ ਮੀਟਿੰਗ ਮਗਰੋਂ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ ਸੀ ਪਰ ਹੁਣ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਸਨੇ ਮਹਿਸੂਸ ਕੀਤਾ ਹੈ ਕਿ ਮੈਂਬਰਾਂ ਵਿਚ ਹੜਤਾਲ ਵਾਪਸ ਲੈਣ ਨੂੰ ਮਾਯੂਸੀ ਹੈ, ਇਸ ਲਈ ਮੁੜ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ।