ਪੀ.ਏ.ਯੂ. ਨੂੰ ਲਗਾਤਾਰ ਤੀਜੇ ਸਾਲ ਭਾਰਤੀ ਪੋਸ਼ਣ ਸੁਸਾਇਟੀ ਦਾ ਸਰਵੋਤਮ ਕੇਂਦਰ ਐਲਾਨਿਆ ਗਿਆ
ਲੁਧਿਆਣਾ 20 ਨਵੰਬਰ, 2024 - ਬੀਤੇ ਦਿਨੀਂ ਭਾਰਤ ਦੀ ਪੋਸ਼ਣ ਸੁਸਾਇਟੀ ਨੇ ਲੁਧਿਆਣਾ ਚੈਪਟਰ ਨੂੰ ਲਗਾਤਾਰ ਤੀਜੇ ਸਾਲ ਸਰਵੋਤਮ ਕੇਂਦਰ ਐਵਾਰਡ ਨਾਲ ਨਿਵਾਜਿਆ| ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿਚ ਕਾਰਜਸ਼ੀਲ ਇਸ ਚੈਪਟਰ ਨੂੰ ਪੋਸ਼ਣ ਸੰਬੰਧੀ ਜਾਗਰੂਕਤਾ ਅਤੇ ਯੋਗਦਾਨ ਲਈ ਇਹ ਪੁਰਸਕਾਰ ਦਿੱਤਾ ਗਿਆ| ਵਿਭਾਗ ਦੇ ਮਾਹਿਰ ਅਤੇ ਲੁਧਿਆਣਾ ਚੈਪਟਰ ਦੇ ਕਨਵੀਨਰ ਡਾ. ਰੇਨੂੰਕਾ ਅਗਰਵਾਲ ਨੇ ਬੀਤੇ ਦਿਨੀਂ ਪੂਨੇ ਵਿਖੇ ਭਾਰਤੀ ਪੋਸ਼ਣ ਸੁਸਾਇਟੀ ਦੀ 56ਵੀਂ ਸਲਾਨਾ ਕਾਨਫਰੰਸ ਦੌਰਾਨ ਇਹ ਸਨਮਾਨ ਹਾਸਲ ਕੀਤਾ| ਇਸ ਸਨਮਾਨ ਵਿਚ ਪ੍ਰਮਾਣ ਪੱਤਰ ਤੋਂ ਇਲਾਵਾ 20 ਹਜ਼ਾਰ ਰੁਪਏ ਨਕਦ ਦੀ ਰਾਸ਼ੀ ਵੀ ਸ਼ਾਮਿਲ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਭਾਗ ਵੱਲੋਂ ਪੋਸ਼ਣ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਸਨਮਾਨ ਲਈ ਵਧਾਈ ਦਿੱਤੀ|
ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਸਮੁੱਚੇ ਅਮਲੇ, ਵਿਦਿਆਰਥੀਆਂ ਅਤੇ ਮਾਹਿਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆ ਆਸ ਪ੍ਰਗਟਾਈ ਕਿ ਵਿਭਾਗ ਵੱਲੋਂ ਇਹ ਕਾਰਜ ਨਿਰਵਿਘਨ ਜਾਰੀ ਰਹੇਗਾ|