ਪੁਲਿਸ ਅਤੇ ਹੋਰ ਸਰਕਾਰੀ ਅਫਸਰਾਂ ਦੀ ਕਲੋਨੀ ਵਿੱਚ ਵੜ ਗਏ ਚੋਰ, ਮੈਡੀਕਲ ਅਫਸਰ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ
- ਚੋਰੀ ਨੂੰ ਅੰਜਾਮ ਦੇਣ ਵਕਤ ਚੋਰਾਂ ਦੀ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ 15 ਅਗਸਤ 2024 - ਇੱਕ ਪਾਸੇ 15 ਅਗਸਤ ਆਜ਼ਾਦੀ ਦਿਹਾੜੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਜਗ੍ਹਾ ਜਗ੍ਹਾ ਦੇ ਉੱਪਰ ਪੁਲਿਸ ਮੁਲਾਜ਼ਮ ਤੈਨਾਤ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚੱਪੇ ਚੱਪੇ ਤੇ ਪੁਲਿਸ ਤੈਨਾਤ ਕੀਤੀ ਗਈ ਸੀ ਪਰ ਸ਼ਾਤਰ ਚੋਰਾਂ ਨੇ ਪੁਲਿਸ ਦੇ ਤਮਾਮ ਇੰਤਜ਼ਾਮਾਂ ਨੂੰ ਅੰਗੂਠਾ ਦਿਖਾ ਕੇ ਸਰਕਾਰੀ ਅਤੇ ਪੁਲਿਸ ਅਫਸਰਾਂ ਦੀ ਇੱਕ ਪਾਸ਼ ਕਲੋਨੀ ਵਿੱਚ ਸਥਿਤ ਕਾਨੂੰਨ ਨਿਸ਼ਾਨਾ ਬਣਾ ਲਿਆ।
ਗੁਰਦਾਸਪੁਰ ਦੇ ਪ੍ਰੇਮ ਨਗਰ ਵਿੱਚ ਅਫਸਰਾਂ ਦੀ ਕਲੋਨੀ ਵਿੱਚ ਹੀ ਸਰਕਾਰੀ ਮੈਡੀਕਲ ਅਫਸਰ ਦੇ ਘਰ ਚੋਰਾਂ ਨੇ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਹੈ ਹਾਲਾਂਕਿ ਚੋਰੀ ਵਿੱਚ ਹੋਏ ਪੂਰੇ ਨੁਕਸਾਨ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ ਹੈ ਪਰ ਸੋਨੇ ਦੇ ਗਹਿਣੇ,ਕੀਮਤੀ ਘੜੀਆਂ, ਕੀਮਤੀ ਸਮਾਨ ਸਮੇਤ ਕੈਸ਼ ਲੈ ਕੇ ਚੋਰ ਫਰਾਰ ਹੋ ਗਏ।ਪੀੜਿਤ ਮੈਡੀਕਲ ਅਫਸਰ ਪਰਿਵਾਰ ਨਾਲ ਰਿਸ਼ਤੇਦਾਰਾਂ ਦੇ ਫੰਕਸ਼ਨ ਤੇ ਗਿਆ ਹੋਇਆ ਸੀ। ਘਰਾਂ ਤੇ ਉਸ ਨੂੰ ਚੋਰੀ ਦਾ ਪਤਾ ਲੱਗਾ ਤਾਂ ਜਾਂਚ ਕੀਤੀ ਗਈ ਤੇ ਖੁਲਾਸਾ ਹੋਇਆ ਕਿ ਘਰ ਦੇ ਪਿਛਲੇ ਪਾਸੋਂ ਦੀਵਾਰ ਪਾੜ ਕੇ ਚੋਰ ਘਰ ਦੇ ਅੰਦਰ ਦਾਖਲ ਹੋਏ ਸੀ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰੀ ਦੇ ਸਵਾਰਦਾ ਤੋਂ ਜਾਣ ਦੇਣ ਵਾਲੇ ਚਾਰ ਨੌਜਵਾਨ ਪਿੱਠ ਪਿੱਛੇ ਬੈਗ ਪਾਈ ਨਜ਼ਰ ਆ ਰਹੇ ਹਨ।
ਜਾਣਕਾਰੀ ਦਿੰਦਿਆਂ ਹੋਇਆਂ ਮੈਡੀਕਲ ਅਫਸਰ ਡਾਕਟਰ ਜਨਾਤਨ ਜੋ ਬਤੌਰ ਮੈਡੀਕਲ ਅਫਸਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਡਿਊਟੀ ਤੇ ਤਨਾਤ ਹਨ ਨੇ ਦੱਸਿਆ ਕਿ ਬੀਤੇ ਇੱਕ ਦਿਨ ਪਹਿਲਾਂ ਰਿਸ਼ਤੇਦਾਰਾਂ ਵਿੱਚ ਫੰਕਸ਼ਨ ਹੋਣ ਕਾਰਨ ਪਰਿਵਾਰ ਸਮੇਤ ਫੰਕਸ਼ਨ ਤੇ ਗਏ ਹੋਏ ਸਨ। ਕਿ ਜਦੋਂ ਵਾਪਸ ਆਏ ਅਤੇ ਘਰ ਅੰਦਰ ਵੜੇ ਤਾਂ ਦੇਖਿਆ ਕਿ ਉਹਨਾਂ ਦੇ ਮਾਤਾ ਪਿਤਾ ਦੀਆਂ ਅਤੇ ਉਨਾਂ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਜਿਸ ਵਿੱਚ ਸੋਨੇ ਦੇ ਗਹਿਣੇ ਕੀਮਤੀ ਘੜੀਆਂ,ਕੀਮਤੀ ਸਮਾਨ ਸਮੇਤ ਕੁਝ ਕੈਸ਼ ਵੀ ਪਿਆ ਹੋਇਆ ਸੀ ਅਤੇ ਜੋ ਸ਼ਾਤਰ ਲੈ ਕੇ ਰਫੂ ਚੱਕਰ ਹੋ ਗਏ ।ਉਹਨਾਂ ਦੱਸਿਆ ਕਿ ਸੀਸੀਟੀਵੀ ਖੰਗਾਲਣ ਦੇ ਉੱਪਰ ਛਾਤਰ ਚੋਰਾਂ ਦੀ ਫੁਟੇਜ ਸਾਹਮਣੇ ਆਈ ਹੈ ਜੋ ਪਿੱਠ ਤੇ ਬੈਗ ਪਾ ਕੇ ਘਰ ਦੇ ਪਿਛਲੇ ਪਾਸਿਓਂ ਘਰ ਵਿੱਚ ਵੜਦੇ ਨਜ਼ਰ ਆ ਰਹੇ ਹਨ। ਪੁਲਿਸ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਸ਼ਾਤਰ ਚੋਰਾਂ ਨੂੰ ਫੜ ਕੇ ਇਸ ਚੋਰੀ ਦਾ ਹੱਲ ਕਰ ਲਿਆ ਜਾਵੇਗਾ।