ਫਿਰੌਤੀ ਨਾ ਦੇਣ ਤੇ ਦੁਕਾਨਦਾਰ ਨੂੰ ਅਣਪਛਾਤੇ ਵਿਅਕਤੀ ਨੇ ਮਾਰੀ ਗੋਲੀ, ਹਾਲਤ ਗੰਭੀਰ
ਤਰਨਤਾਰਨ, 2 ਜੁਲਾਈ 2024 - ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਫਿਰੌਤੀ ਨਾ ਦੇਣ ਤੇ ਦੁਕਾਨਦਾਰ ਨੂੰ ਅਣਪਛਾਤੇ ਵਿਅਕਤੀ ਨੇ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਦੁਕਾਨਦਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਹੀ ਦੁਕਾਨਦਾਰਾਂ ਨੇ ਇਸ ਘਟਨਾ ਦੇ ਵਿਰੋਧ 'ਚ ਪੁਲਿਸ ਦੇ ਖਿਲਾਫ ਜਮਕੇ ਨਾਅਰੇਬਾਜੀ ਕੀਤੀ।
ਦੱਸ ਦਈਏ ਕਿ ਪ੍ਰੀਤ ਟੈਲੀਕੋਮ ਮੋਬਾਇਲ ਦੀ ਦੁਕਾਨ ਚੋਹਲਾ ਸਾਹਿਬ ਦੇ ਮਾਲਕ ਨੂੰ ਗੋਲੀਆਂ ਮਾਰੀਆਂ ਗਈਆਂ ਹਨ, ਕੁਝ ਦਿਨ ਪਹਿਲਾਂ ਉਸ ਕੋਲੋਂ 10 ਲੱਖ ਰੁਪਏ ਦੀ ਫਰੋਤੀ ਕਿਸੇ ਗੈਗਸਟਰ ਨੇ ਮੰਗੀ ਸੀ।