ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿਚ ਖੂਨ ਦਾਨ ਕੈਂਪ
ਸਕੂਲ ਦੇ ਸਟਾਫ਼ ਅਤੇ ਮਾਪਿਆਂ ਨੇ ਕੀਤਾ ਖੂਨ ਦਾਨ
ਇਕ ਬੋਤਲ ਖੂਨ ਇਕ ਅਨਮੋਲ ਜ਼ਿੰਦਗੀ ਬਚਾ ਸਕਦੀ ਹੈ, ਖੂਨ ਦਾਨ ਮਹਾਂ ਦਾਨ- ¸ ਪੈ੍ਰਜ਼ੀਡੈਂਟ ਸਿੰਗਲਾ
ਕੁਰਾਲੀ, 11 ਸਤੰਬਰ 2024 : ਬਰੁੱਕਫੀਲਡ ਇੰਟਰਨੈਸ਼ਨਲ ਸਕੂਲ, ਸਿਸਵਾ ਰੋਡ ਦੇ ਸਟਾਫ਼ ਅਤੇ ਮਾਪਿਆਂ ਨੇ ਮਿਲ ਕੇ ਸਕੂਲ ਕੈਂਪਸ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ । ਸਕੂਲ ਵਿਚ ਮਾਪਿਆਂ ਦੀ ਮਿਲਣੀ ਦੌਰਾਨ ਰੱਖੇ ਗਏ ਇਸ ਖ਼ੂਨਦਾਨ ਕੈਂਪਸ ਵਿਚ ਮਾਪਿਆਂ, ਅਧਿਆਪਕਾਂ ਅਤੇ ਦੂਸਰੇ ਸਟਾਫ਼ ਮੈਂਬਰਾਂ ਨੇ ਖੂਨ ਦਾਨ ਕੀਤਾ । ਇਸ ਖੂਨ ਦਾਨ ਦਾ ਉਦਘਾਟਨ ਸਕੂਲ ਦੇ ਪੈਟਰਨ ਨੀਲਮ ਸਿੰਗਲਾ ਵੱਲੋਂ ਕੀਤਾ ਗਿਆ। ਜਦ ਕਿ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਖ਼ਾਸ ਤੌਰ ਤੇ ਹਾਜ਼ਰ ਸਨ।
ਨੀਲਮ ਸਿੰਗਲਾ ਨੇ ਖੂਨ ਦਾਨ ਕਰਨ ਵਾਲੇ ਮਾਪਿਆਂ ਅਤੇ ਸਟਾਫ਼ ਮੈਂਬਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੂਨ ਦਾਨ ਮਹਾਂ ਦਾਨ ਹੁੰਦਾ ਹੈ ਜੋ ਕਿ ਅਨਮੋਲ ਜ਼ਿੰਦਗੀ ਬਚਾਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਹੋਰਨਾ ਲੋਕਾਂ ਨੂੰ ਵੀ ਖੂਨ ਦਾਨ ਲਈ ਪ੍ਰੇਰਿਤ ਕਰਨ ਲਈ ਕਿਹਾ । ਨੀਲਮ ਸਿੰਗਲਾ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਖੂਨ ਦਾਨ ਕਰਨ ਤੋਂ ਵੱਡਾ ਹੋਰ ਕੋਈ ਪਵਿੱਤਰ ਕੰਮ ਨਹੀਂ ਹੈ ।
ਪੈ੍ਰਜ਼ੀਡੈਂਟ ਮਾਨਵ ਸਿੰਗਲਾ ਨੇ ਕਿਹਾ ਕਿ ਕਿ ਇਸ ਖੂਨ ਦਾਨ ਕੈਂਪ ਦਾ ਇੱਕ ਹੋਰ ਉਦੇਸ਼ ਵਿਦਿਆਰਥੀਆਂ ਨੂੰ ਖੂਨ ਦਾਨ ਦੇ ਫ਼ਾਇਦਿਆਂ ਤੋਂ ਜਾਣੂ ਕਰਵਾਉਣਾ ਵੀ ਹੈ ਤਾਂ ਜੋ ਉਹ ਅੱਗੋਂ ਵੀ ਖੂਨ ਦਾਨ ਕਰਨ ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨ । ਇਸ ਦੌਰਾਨ ਖ਼ੂਨਦਾਨੀਆਂ ਲਈ ਦੁੱਧ,ਫਲਾਂ ਅਤੇ ਹੋਰ ਡਾਈਟ ਦਾ ਪ੍ਰਬੰਧ ਵੀ ਮੈਨੇਜਮੈਂਟ ਵੱਲੋਂ ਕੀਤਾ ਗਿਆ। ਇਹ ਕੈਂਪ ਪੀ.ਜੀ.ਆਈ ਦੇ ‘ਪੈ੍ਰਜ਼ੀਡੈਂਟ ਬੈਂਕ ਸੁਸਾਇਟੀ‘ ਦੇ ਪੈ੍ਰਜ਼ੀਡੈਂਟ ਦੀ ਦੇਖ - ਰੇਖ ਹੇਠ ਸਾਫ਼ ਸੁਥਰੇ ਵਾਤਾਵਰਨ ਵਿਚ ਸ਼ੁਰੂ ਹੋਇਆ ਅਤੇ ਖੂਨ ਦਾਨੀਆਂ ਦੀ ਸੇਵਾ ਸੰਭਾਲ ਦਾ ਪੂਰਾ ਧਿਆਨ ਰੱਖਿਆ ਗਿਆ ।
ਫ਼ੋਟੋ ਕੈਪਸ਼ਨ ¸ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ, ਸਿਸਵਾ ਰੋਡ ਵਿਚ ਮਾਪੇ ਅਤੇ ਸਟਾਫ਼ ਖ਼ੂਨਦਾਨ ਕਰਦੇ ਹੋਏ