SDM ਖਰੜ ਵੱਲੋਂ ਬਰਸਾਤੀ ਚੋਆਂ, ਬਰਸਾਤੀ ਨਿਕਾਸੀ ਨਾਲਿਆਂ ਦੀ ਸਫਾਈ ਦੇ ਕੰਮਾਂ ਦਾ ਜਾਇਜ਼ਾ, ਹਦਾਇਤਾਂ ਜਾਰੀ ਕੀਤੀਆਂ
ਖਰੜ,2 ਜੁਲਾਈ 2024 - ਉਪ ਮੰਡਲ ਮੈਜਿਸਟੇ੍ਰਟ ਖਰੜ ਗੁਰਮੰਦਰ ਸਿੰਘ ਵਲੋਂ ਨਗਰ ਕੌਸਲ ਖਰੜ ਵਲੋਂ ਖਰੜ ਸ਼ਹਿਰ ਵਿਚੋ ਨਿਕਲਣ ਵਾਲੇ ਬਰਸਾਤੀ ਚੋਆਂ, ਬਰਸਾਤੀ ਨਿਕਾਸੀ ਨਾਲਿਆਂ ਦੀ ਸਫਾਈ ਦੇ ਕੰਮਾਂ ਦਾ ਜਾਇਜ਼ਾ ਲੈਣ ਉਪਰੰਤ ਨਗਰ ਕੌਸਲ ਖਰੜ ਦੇ ਕਾਰਜ ਸਾਧਕ ਅਫਸਰ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਨਿਕਾਸੀ ਨਾਲਿਆਂ ਅਤੇ ਸਫਾਈ ਦੇ ਕੰਮਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ ਅਤੇ ਇਹ ਕੰਮ ਇੱਕ ਦੋ ਦਿਨਾਂ ਵਿਚ ਸਫਾਈ ਦਾ ਕੰਮ ਮੁਕੰਮਲ ਕੀਤਾ ਜਾਵੇ।
ਇਹ ਜਾਣਕਾਰੀ ਉਨ੍ਹਾਂ ਅੱਜ ਨਗਰ ਕੌਸਲ ਖਰੜ ਦੇ ਅਧਿਕਾਰੀਆਂ ਨਾਲ ਲੈ ਕੇ ਖਰੜ ਸ਼ਹਿਰ ਵਿਚ ਦਰਪਣ ਸਿਟੀ , ਝੂੰਗੀਆਂ ਰੋਡ, ਹਸਪਤਾਲ ਰੋਡ ਸਮੇਤ ਹੋਰ ਥਾਵਾਂ ਨਗਰ ਕੌਸਲ ਖਰੜ ਵਲੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ, ਦਾ ਜਾਇਜ਼ਾ ਉਪਰੰਤ ਦਿੱਤੀ। ਉਨ੍ਹਾਂ ਦਸਿਆ ਕਿ ਚੱਲ ਰਹੇ ਸਫਾਈ ਦੇ ਕੰਮਾਂ ਦਾ ਮੌਕੇ ਤੇ ਜਾਇਜ਼ਾ ਲਿਆ ਗਿਆ ਹੈ ਅਤੇ ਨਗਰ ਕੌਸਲ ਖਰੜ ਦੇ ਕਾਰਜ ਸਾਧਕ ਅਫਸਰ ਸਮੇਤ ਸਮੁੱਚੀ ਟੀਮ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਸ਼ਹਿਰ ਦਾ ਜਿੰਨਾ ਵੀ ਖੇਤਰ ਹੈ ਜਿਥੇ ਪਾਣੀ ਦੇ ਨਿਕਾਸ ਨੂੰ ਲੈ ਕੇ ਬਰਸਾਤਾਂ ਵਿਚ ਦਿੱਕਤ ਪੇਸ਼ ਆਉਦੀ ਹੈ ਉਸਨੂੰ ਹੁਣੇ ਤੁਰੰਤ ਦੂਰ ਕੀਤਾ ਜਾਵੇ। ਉਨ੍ਹਾਂ ਦਸਿਆ ਕਿ ਇਹ ਚੈਕਿੰਗ ਉਨ੍ਹਾਂ ਦੇ ਦਫਤਰ ਵਲੋਂ ਕੀਤੀ ਜਾਇਆ ਕਰੇਗੀ। ਇਸ ਮੌਕੇ ਈ.ਓ.ਮਨਵੀਰ ਸਿੰਘ ਗਿੱਲ ਸਮੇਤ ਕੌਸਲ ਦੇ ਹੋਰ ਅਧਿਕਾਰੀ ਹਾਜ਼ਰ ਸਨ।