ਟੈਕਸ ਅਤੇ ਬੱਸਾਂ ਦੇ ਕਿਰਾਏ ਵਧਾਉਣ ਵਿਰੁਧ ਦਿੱਤੇ ਜਾਣਗੇ ਮੰਗ ਪੱਤਰ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋ ਪ੍ਰਜੀਡੀਅਮ ਦੇ ਮੈਂਬਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਫੈਸਲਾ ਕੀਤਾ ਕਿ ਪੈਟਰੋਲ-ਡੀਜ਼ਲ, ਬਿਜਲੀ, ਰਜਿਸਟਰੀ ਰੇਟ, ਵਾਹਨਾਂ ਦੇ ਟੈਕਸ ਅਤੇ ਬੱਸਾਂ ਦੇ ਕਿਰਾਏ ਦੇ ਰੇਟ ਵਧਾਉਣ ਨਾਲ ਜਨਤਾ ਤੇ ਬਹੁੱਤ ਵੱਡਾ ਬੋਝ ਪਾਇਆ ਜਾ ਰਿਹਾ ਹੈ। ਸਰਕਾਰ ਇਸ ਬੇਲੋੜੇ ਬੋਝ ਨੂੰ ਤੁਰੰਤ ਵਾਪਸ ਲਵੇ ਤੇ ਫਜ਼ੂਲ ਖ਼ਰਚੀ ਘਟਾ ਕੇ ਇਸ ਖੱਪੇ ਨੂੰ ਪੂਰਾ ਕਰੇ। ਇਸ ਸਬੰਧੀ ਜਿਲਾ ਵਾਰ ਡਿਪਟੀ ਕਮਿਸ਼ਨਰ ਸਹਿਬਾਨਾਂ ਰਾਹੀ ਮੈਮੋਰੈਡਮ ਦੇਕੇ ਮੰਗ ਕੀਤੀ ਜਾਵੇਗੀ।
ਹੇਠ ਲਿਖੇ ਪ੍ਰੋਗ੍ਰਾਮ ਮੁਤਾਬਕ ਮੈਮੋਰੈਡਮ ਸੌਂਪੇ ਜਾਣਗੇ।
ਸੋਮਵਾਰ ਮਿੱਤੀ 9 ਸਤੰਬਰ
ਜਲੰਧਰ
ਸੰਗਰੂਰ
ਮੋਹਾਲੀ
ਪਟਿਆਲ਼ਾ
ਮੰਗਲਵਾਰ ਮਿੱਤੀ 10 ਸਤੰਬਰ
ਹੁਸਿਆਰਪੁੱਰ
ਸ੍ਰੀ ਅੰਮ੍ਰਿਤਸਰ ਸਾਹਿਬ
ਫਤਿਹਗੜ ਸਾਹਿਬ
ਲੁਧਿਆਣਾ
ਮਾਨਸਾ
ਬੁੱਧਵਾਰ ਮਿੱਤੀ 11 ਸਤੰਬਰ
ਗੁਰਦਾਸਪੁਰ
ਤਰਨਤਾਰਨ
ਬਠਿੰਡਾ
ਬਰਨਾਲਾ
ਮੋਗਾ
ਰੋਪੜ
ਵੀਰਵਾਰ ਮਿੱਤੀ 12 ਸਤੰਬਰ
ਫਿਰੋਜਪੁੱਰ
ਕਪੂਰਥਲਾ
ਫਾਜਿਲਕਾ
ਸ੍ਰੀ ਮੁਕਤਸਰ ਸਾਹਿਬ
ਸੁੱਕਰਵਾਰ ਮਿੱਤੀ 13 ਸਤੰਬਰ
ਫਰੀਦਕੋਟ
ਨਵਾਸਹਿਰ
ਪਠਾਨਕੋਟ