ਪੈਟਰੋਲ-ਡੀਜ਼ਲ, ਬਿਜਲੀ ਅਤੇ ਬੱਸਾਂ ਦੇ ਵਧੇ ਰੇਟਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ DCs ਨੂੰ ਦਿੱਤੇ ਜਾਣਗੇ ਮੈਮੋਰੰਡਮ
ਚੰਡੀਗੜ੍ਹ, 8 ਸਤੰਬਰ 2024 - ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਪ੍ਰਜੀਡੀਅਮ ਦੇ ਮੈਂਬਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਫੈਸਲਾ ਕੀਤਾ ਕਿ ਪੈਟਰੋਲ-ਡੀਜ਼ਲ, ਬਿਜਲੀ, ਰਜਿਸਟਰੀ ਰੇਟ, ਵਾਹਨਾਂ ਦੇ ਟੈਕਸ ਅਤੇ ਬੱਸਾਂ ਦੇ ਕਿਰਾਏ ਦੇ ਰੇਟ ਵਧਾਉਣ ਨਾਲ ਜਨਤਾ ਤੇ ਬਹੁਤ ਵੱਡਾ ਬੋਝ ਪਾਇਆ ਜਾ ਰਿਹਾ ਹੈ। ਸਰਕਾਰ ਇਸ ਬੇਲੋੜੇ ਬੋਝ ਨੂੰ ਤੁਰੰਤ ਵਾਪਸ ਲਵੇ ਤੇ ਫਜ਼ੂਲ ਖ਼ਰਚੀ ਘਟਾ ਕੇ ਇਸ ਖੱਪੇ ਨੂੰ ਪੂਰਾ ਕਰੇ। ਇਸ ਸਬੰਧੀ ਜ਼ਿਲ੍ਹਾ ਵਾਰ ਡਿਪਟੀ ਕਮਿਸ਼ਨਰ ਸਹਿਬਾਨਾਂ ਰਾਹੀ ਮੈਮੋਰੰਡਮ ਦੇਕੇ ਮੰਗ ਕੀਤੀ ਜਾਵੇਗੀ।
ਹੇਠ ਲਿਖੇ ਪ੍ਰੋਗ੍ਰਾਮ ਮੁਤਾਬਕ ਮੈਮੋਰੈਡਮ ਸੌਂਪੇ ਜਾਣਗੇ।
ਸੋਮਵਾਰ ਮਿਤੀ 9 ਸਤੰਬਰ
ਜਲੰਧਰ
ਸੰਗਰੂਰ
ਮੋਹਾਲੀ
ਪਟਿਆਲ਼ਾ
ਮੰਗਲਵਾਰ ਮਿਤੀ 10 ਸਤੰਬਰ
ਹੁਸਿਆਰਪੁਰ
ਸ੍ਰੀ ਅੰਮ੍ਰਿਤਸਰ ਸਾਹਿਬ
ਫਤਿਹਗੜ੍ਹ ਸਾਹਿਬ
ਲੁਧਿਆਣਾ
ਮਾਨਸਾ
ਬੁੱਧਵਾਰ ਮਿਤੀ 11 ਸਤੰਬਰ
ਗੁਰਦਾਸਪੁਰ
ਤਰਨਤਾਰਨ
ਬਠਿੰਡਾ
ਬਰਨਾਲਾ
ਮੋਗਾ
ਰੋਪੜ
ਵੀਰਵਾਰ ਮਿਤੀ 12 ਸਤੰਬਰ
ਫਿਰੋਜ਼ਪੁਰ
ਕਪੂਰਥਲਾ
ਫਾਜ਼ਿਲਕਾ
ਸ੍ਰੀ ਮੁਕਤਸਰ ਸਾਹਿਬ
ਸੁੱਕਰਵਾਰ ਮਿਤੀ 13 ਸਤੰਬਰ
ਫਰੀਦਕੋਟ
ਨਵਾਂ ਸ਼ਹਿਰ
ਪਠਾਨਕੋਟ