ਸਰਕਾਰੀ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਸਕੂਲ ਵਿੱਚ ਵਿਗੜੀ ਹਾਲਤ
ਪ੍ਰਿੰਸਿਪਲ ਨੇ ਆਪਣੀ ਗੱਡੀ ਤੇ ਹਸਪਤਾਲ ਭੇਜ ਕੇ ਬਚਾਈ ਜਾਣ
ਰੋਹਿਤ ਗੁਪਤਾ
ਗੁਰਦਾਸਪੁਰ,9 ਸਤੰਬਰ ਸਰਕਾਰੀ ਸੀਨੀਅਰ ਸੈਕੰਡਰੀ ਈ-ਸਮਾਰਟ ਸਕੂਲ ਗੋਹਤ ਪੋਖਰ ਦੀ 6 ਵੀਂ ਜਮਾਤ ਦੀ ਵਿਦਿਆਰਥਣ ਸੁਨੇਹਾ ਦੇ ਬੀਤੇ ਦਿਨ ਸਕੂਲ ਸਮੇਂ ਦੌਰਾਨ ਨੱਕ 'ਚੋ ਖੂਨ ਬਹਿਣਾ ਸ਼ੁਰੂ ਹੋ ਗਿਆ ਜਿਸ ਕਾਰਨ ਉਸ ਦ ਹਾਲਤ ਗੰਭੀਰ ਬਣ ਗਈ ਸੀ ਪਰ ਤੁਰੰਤ ਇਲਾਜ ਲਈ ਸਕੂਲ ਦੀ ਪ੍ਰਿੰਸੀਪਲ ਬਲਵਿੰਦਰ ਕੌਰ ਉਸ ਨੂੰ ਆਪਣੀ ਕਾਰ ਵਿੱਚ ਹਸਪਤਾਲ ਲੈ ਗਏ, ਜਿਸ ਕਾਰਨ ਉਸ ਦੀ ਜਾਨ ਬਚ ਗਈ।
ਪ੍ਰਿੰਸੀਪਲ ਬਲਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥਨ ਸੁਨੇਹਾ ਬੇਸੁੱਧ ਹੋ ਗਈ ਸੀ ਇਸ ਕਾਰਨ ਉਹਨਾਂ ਵੱਲੋਂ ਤੁਰੰਤ ਉਸਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ । ਸੁਨੇਹਾ ਦੀ ਮਾਂ ਤਾਂ ਮੌਕੇ ਤੇ ਪਹੁੰਚ ਗਈ ਪਰ ਐਂਬੂਲੈਂਸ ਨਹੀਂ ਆਈ ਤਾਂ ਉਹ ਹੋਰ ਦੇਰ ਕਰਨ ਦੀ ਬਜਾਏ ਤੁਰੰਤ ਆਪਣੀ ਗੱਡੀ ਤੇ ਉਸਨੂੰ ਹਸਪਤਾਲ ਲੈ ਗਏ। ਇਸ ਤੋਂ ਪਹਿਲੇ ਉਹਨਾਂ ਵੱਲੋਂ ਆਪਣੇ ਪਤੀ ਡਾਕਟਰ ਭਾਰਤ ਭੂਸ਼ਨ ਜੋ ਗੁਰਦਾਸਪੁਰ ਦੇ ਸਿਵਲ ਸਰਜਨ ਹਨ , ਨੂੰ ਫੋਨ ਤੇ ਇਸ ਦੀ ਜਾਣਕਾਰੀ ਦੇ ਦਿੱਤੀ ਸੀ ਅਤੇ ਉਹਨਾਂ ਦੀਆਂ ਹਿਦਾਇਤਾਂ ਤੇ ਲੜਕੀ ਨੂੰ ਪ੍ਰਾਰਥਮਿਕ ਡਾਕਟਰੀ ਸਹਾਇਤਾ ਵੀ ਸਕੂਲ ਵਿੱਚ ਹੀ ਮੁਹਈਆ ਕਰਵਾ ਦਿੱਤੀ ਸੀ।
ਬੱਚੀ ਨੂੰ ਸਿਵਲ ਹਸਪਤਾਲ ਵਿਖੇ ਬੱਚਿਆਂ ਦੀ ਸਪੈਸ਼ਲਿਸਟ ਡਾਕਟਰ ਆਸ਼ੀਆਨਾ ਅਤੇ ਡਾਕਟਰ ਪਾਸ ਕਰਨੇ ਤੁਰੰਤ ਵਿਦਿਆਰਥਣ ਦਾ ਇਲਾਜ ਕਰਕੇ ਉਸ ਨੂੰ ਖਤਰੇ ਤੋਂ ਬਾਹਰ ਕੱਢਿਆ। ਪਿ੍ੰਸੀਪਲ ਬਲਵਿੰਦਰ ਕੌਰ ਨੇ ਦੱਸਿਆ ਕਿ ਨੱਕ 'ਚੋਂ ਜਿਆਦਾ ਖੂਨ ਵਹਿਣ ਕਾਰਨ ਉਸ ਦੀ ਹਾਲਤ ਨਾਜ਼ੁਕ ਹੋ ਗਈ ਸੀ | ਪਰ ਸਿਵਲ ਸਰਜਨ ਡਾ: ਭਾਰਤ ਭੂਸ਼ਣ ਦੀ ਅਗਵਾਈ 'ਚ ਡਾਕਟਰਾਂ ਵੱਲੋਂ ਸਹੀ ਸਮੇਂ 'ਤੇ ਉਸ ਦਾ ਇਲਾਜ ਕੀਤਾ ਗਿਆ ਅਤੇ ਹੁਣ ਲੜਕੀ ਬਿਲਕੁਲ ਠੀਕ ਠਾਕ ਹੈ ਉਹਨਾਂ ਦੱਸਿਆ ਕਿ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਦਾ ਕਾਰਨ ਬੱਚੀ ਤਾਂ ਭੁੱਖੇ ਹੋਣਾ ਹੋ ਸਕਦਾ ਹੈ ਇਸ ਲਈ ਉਹਨਾਂ ਨੇ ਬੱਚਿਆਂ ਦੇ ਮਾਂ ਪਿਓ ਨੂੰ ਅਪੀਲ ਕੀਤੀ ਕਿ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਬੱਚਿਆਂ ਨੂੰ ਬਿਨਾਂ ਕੁਝ ਖਾਦੇ ਪੀਤੇ ਸਕੂਲ ਨਾ ਭੇਜਿਆ ਜਾਏ।