ਕੀ ਸੰਧਵਾਂ ਬਣਨਗੇ ਆਰਜ਼ੀ CM? ਪੜ੍ਹੋ ਸੰਧਵਾਂ ਦਾ ਜਵਾਬ (ਵੀਡੀਓ ਵੀ ਵੇਖੋ)
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 28 ਸਤੰਬਰ 2024- ਪੰਜਾਬ ਦੀ ਸੱਤਾਧਿਰ ਨਾਲ ਜੁੜੀਆਂ ਸਾਹਮਣੇ ਆ ਰਹੀਆਂ ਖ਼ਬਰਾਂ ਅਤੇ ਮੁੱਖ ਮੰਤਰੀ ਬਦਲਣ ਦੇ ਚਰਚਿਆਂ ਵਿਚਾਲੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਬਿਆਨ ਸਾਹਮਣੇ ਆਇਆ ਹੈ। ਸਪੀਕਰ ਸੰਧਵਾਂ ਨੂੰ ਜਦੋਂ ਅੱਜ ਮੀਡੀਆ ਨੇ ਕਿਹਾ ਕਿ, ਤੁਹਾਨੂੰ ਸੀਐੱਮ ਬਣਾਏ ਜਾਣ ਦੀਆਂ ਖ਼ਬਰਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹਨ, ਇਸ ਬਾਰੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ। ਇਸ ਸਵਾਲ ਤੇ ਸਪੀਕਰ ਨੇ ਕਿਹਾ ਕਿ, ਐਹੋ ਜਿਹਾ ਕੁੱਝ ਵੀ ਨਹੀਂ ਹੈ। ਮੇਰੀ ਡਿਊਟੀ ਪਾਰਟੀ ਨੇ ਬਤੌਰ ਸਪੀਕਰ ਲਗਾਈ ਹੋਈ ਹੈ। ਮੈਂ ਪਾਰਟੀ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਇਹ ਅਹਿਮ ਜਿੰਮੇਵਾਰੀ ਦਿੱਤੀ ਹੈ। ਮੈਂ ਸਪੀਕਰ ਦੇ ਅਹੁਦੇ ਤੋਂ ਖੁਸ਼ ਹਾਂ। ਉਨ੍ਹਾਂ ਲੋਕਾਂ ਨੂੰ ਆਖਿਆ ਕਿ, ਅਫ਼ਵਾਹਾਂ ਤੇ ਵਿਸ਼ਵਾਸ਼ ਨਾ ਕਰੋ।