← ਪਿਛੇ ਪਰਤੋ
ਪਲਾਜ਼ਾ ਸੈਕਟਰ 17 ਦੇ ਦੀਵਾਲੀ ਮੇਲੇ ਵਿੱਚ ਪੁੱਜੇ ਰਾਜਪਾਲ, ਕਾਰੋਬਾਰੀਆਂ ਦਾ ਮਨੋਬਲ ਵਧਾਇਆ ਚੰਡੀਗੜ੍ਹ, 30 ਅਕਤੂਬਰ 2024 : ਪਲਾਜ਼ਾ ਸੈਕਟਰ 17, ਚੰਡੀਗੜ੍ਹ ਵਿਖੇ ਬਿਜ਼ਨਸ ਪ੍ਰਮੋਸ਼ਨ ਕੌਂਸਲ ਵੱਲੋਂ ਆਯੋਜਿਤ ਦੀਵਾਲੀ ਮੇਲੇ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਪੁੱਜੇ ਅਤੇ ਕਾਰੋਬਾਰੀਆਂ ਦਾ ਮਨੋਬਲ ਵਧਾਇਆ। ਉਨ੍ਹਾਂ ਵਪਾਰੀਆਂ ਨੂੰ ਅਜਿਹੇ ਸ਼ਾਨਦਾਰ ਮੇਲੇ ਦੇ ਆਯੋਜਨ ਲਈ ਵਧਾਈ ਦਿੱਤੀ। ਇਸ ਦੀਵਾਲੀ ਮੇਲੇ ਵਿੱਚ ਰਾਜਪਾਲ ਦੀ ਫੇਰੀ ਨੂੰ ਲੈ ਕੇ ਵਪਾਰੀਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਹ ਵਾਰ-ਵਾਰ ਰਾਜਪਾਲ ਦਾ ਧੰਨਵਾਦ ਕਰ ਰਹੇ ਹਨ। ਦੀਵਾਲੀ ਮੇਲੇ ਦੇ ਪ੍ਰਬੰਧਾਂ ਨੂੰ ਦੇਖ ਕੇ ਪੁੱਜੇ ਰਾਜਪਾਲ ਨੇ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਬਿਜ਼ਨਸ ਪ੍ਰਮੋਸ਼ਨ ਕੌਂਸਲ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਸਨਮਾਨਿਤ ਵੀ ਕੀਤਾ ਗਿਆ।
Total Responses : 173