ਮਹਾਰਾਸ਼ਟਰ ਚੋਣਾਂ : 2 ਮਿੰਟ ਲੇਟ ਹੋਣ ਕਾਰਨ ਸਾਬਕਾ ਮੰਤਰੀ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ
ਮਹਾਰਾਸ਼ਟਰ : ਮਹਾਰਾਸ਼ਟਰ ਵਿੱਚ ਨਾਮਜ਼ਦਗੀ ਦੀ ਆਖਰੀ ਮਿਤੀ 29 ਅਕਤੂਬਰ ਸੀ। ਰਾਜ ਦੀ ਨਾਗਪੁਰ ਕੇਂਦਰੀ ਸੀਟ 'ਤੇ ਨਾਮਜ਼ਦਗੀ ਦੌਰਾਨ ਕਾਫੀ ਡਰਾਮਾ ਹੋਇਆ, ਜਦੋਂ ਕਾਂਗਰਸ ਦੇ ਸਾਬਕਾ ਨੇਤਾ ਅਤੇ ਮੰਤਰੀ ਅਨੀਸ ਅਹਿਮਦ ਕੁਝ ਮਿੰਟਾਂ ਦੀ ਦੇਰੀ ਕਾਰਨ ਨਾਮਜ਼ਦਗੀ ਦਾਖਲ ਨਹੀਂ ਕਰ ਸਕੇ। ਉਸ ਨੇ ਇਸ ਲਈ ਕਈ ਸਮੱਸਿਆਵਾਂ ਦਾ ਹਵਾਲਾ ਵੀ ਦਿੱਤਾ ਪਰ ਅਧਿਕਾਰੀਆਂ ਨੇ ਉਸ ਦੀ ਗੱਲ ਨਹੀਂ ਸੁਣੀ। ਨਾਮਜ਼ਦਗੀ ਪ੍ਰਕਿਰਿਆ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲਦੀ ਹੈ।
ਦੱਸ ਦੇਈਏ ਕਿ ਕਾਂਗਰਸ ਨਾਲ 4 ਦਹਾਕੇ ਪੁਰਾਣਾ ਰਿਸ਼ਤਾ ਤੋੜਨ ਤੋਂ ਬਾਅਦ ਅਹਿਮਦ ਵੰਚਿਤ ਬਹੁਜਨ ਅਗਾੜੀ 'ਚ ਸ਼ਾਮਲ ਹੋ ਗਏ ਸਨ। TOI ਦੀ ਰਿਪੋਰਟ ਦੇ ਅਨੁਸਾਰ ਉਨ੍ਹਾ ਕਿਹਾ ਕਿ ਰਿਟਰਨਿੰਗ ਅਫਸਰ ਨੇ ਮੇਰੀ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਕਿਉਂਕਿ 3 ਵਜੇ ਦੀ ਸਮਾਂ ਸੀਮਾ ਲੰਘ ਗਈ ਸੀ। ਸਵੇਰ ਤੋਂ ਨਾਮਜ਼ਦਗੀ ਦੇ ਆਖ਼ਰੀ ਸਮੇਂ ਤੱਕ ਅਹਿਮਦ ਦੀ ਗੈਰ-ਹਾਜ਼ਰੀ ਕਾਰਨ ਕਾਫੀ ਕਿਆਸ ਲਗਾਏ ਗਏ ਸਨ।