ਕੁੱਟਮਾਰ ਕਰਨ ਵਾਲੇ ਅੱਠ ਵਿਅਕਤੀਆਂ ਖਿਲਾਫ ਮਾਮਲਾ ਦਰਜ
ਦੀਪਕ ਜੈਨ
ਜਗਰਾਉਂ, 16 ਨਵੰਬਰ 2024 - ਮਹਲਾ ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਰੋਹਨ ਸਿੰਗਲਾ ਪੁੱਤਰ ਪਛਪਿੰਦਰ ਕੁਮਾਰ ਨੇ ਥਾਣਾ ਸਿਟੀ ਜਗਰਾਉਂ ਵਿਖੇ ਆਪਣੇ ਜੀਜੇ ਨਾਲ ਹੋਈ ਕੁੱਟਮਾਰ ਦੀ ਘਟਨਾ ਦੀ ਸੂਚਨਾ ਦਿੰਦਿਆਂ ਹੋਇਆਂ ਬਿਆਨ ਦਰਜ ਕਰਵਾਏ ਕਿ ਉਸ ਨੂੰ ਫੋਨ ਆਇਆ ਕਿ ਉਸ ਦੇ ਜੀਜੇ ਰਜੀਵ ਗੋਇਲ ਪੁੱਤਰ ਅਸ਼ੋਕ ਕੁਮਾਰ ਗੋਇਲ ਵਾਸੀ ਜਗਰਾਓ ਨੂੰ ਉਸਦੇ ਮਹੱਲੇ ਦੇ 15-20 ਲੜਕੇ ਜਿਨਾਂ ਵਿੱਚ ਭੋਲੂ ਅਤੇ ਆਕਾਸ਼ ਪੁੱਤਰਾਂਣ ਕਾਲੀਆ, ਨਿਕਾ ਪੁੱਤਰ ਬੂਟਾ, ਪਵਨ, ਗਾਲੀ ਪੁੱਤਰ ਬਹਾਦਰ, ਰਵੀ ਅਤੇ ਗੋਲੂ ਪੁਤਰਾਨ ਸਵਰਨੋ, ਸੁੱਖਾ ਪੁੱਤਰ ਬੂਟਾ ਅਤੇ ਇਹਨਾਂ ਦੇ ਕੁਝ ਹੋਰ ਸਾਥੀ ਮਿਲ ਕੇ ਕੁੱਟਮਾਰ ਕਰ ਰਹੇ ਹਨ। ਜਿਸ ਤੇ ਉਹ ਮੌਕੇ ਤੇ ਪਹੁੰਚਿਆ ਅਤੇ ਉਸਨੇ ਆਪਣੇ ਜੀਜੇ ਨੂੰ ਉਕਤ ਹਮਲਾਵਰਾਂ ਦੀ ਕੁੱਟਮਾਰ ਤੋਂ ਬਚਾਇਆ ਅਤੇ ਥਾਣਾ ਸਿਟੀ ਜਗਰਾਓ ਵਿਖੇ ਸ਼ਿਕਾਇਤ ਦਰਜ ਕਰਵਾਈ। ਜਿਸ ਤੇ ਥਾਣਾ ਸਿਟੀ ਜਗਰਾਉਂ ਵਿਖੇ ਰੋਹਣ ਸਿੰਗਲਾ ਦੀ ਸ਼ਿਕਾਇਤ ਉੱਪਰ ਉਕਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।