ਦਸ ਦਿਨ ਤੋਂ ਵਿਆਹ ਗਿਆ ਪਰਿਵਾਰ, ਪਿੱਛੋਂ ਘਰ ਵਿੱਚ ਪੈ ਗਏ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ 17 ਨਵੰਬਰ ਗੁਰਦਾਸਪੁਰ ਵਿੱਚ ਚੋਰੀਆਂ ਦਾ ਸਿਲਸਿਲਾ ਫਿਰ ਤੋਂ ਚੱਲ ਨਿਕਲਿਆ ਹੈ। ਹਫਤਾ ਭਰ ਪਹਿਲਾਂ ਗੋਪਾਲ ਨਗਰ ਮਹੱਲੇ ਵਿੱਚ ਇੱਕ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ ਅਤੇ ਅੱਜ ਫਿਰ ਇਸੇ ਮੁਹੱਲੇ ਦੇ ਇੱਕ ਘਰ ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਰ ਵਾਲੇ ਦਸ ਦਿਨ ਤੋਂ ਦਿੱਲੀ ਕਿਸੇ ਵਿਆਸ ਸਮਾਗਮ ਵਿੱਚ ਗਏ ਹੋਏ ਹਨ।
ਜਾਣਕਾਰੀ ਦਿੰਦਿਆਂ ਮਕਾਨ ਮਾਲਕ ਰਣਜੀਤ ਸਿੰਘ ਦੇ ਭਤੀਜੇ ਬਿਕਰਮ ਨੇ ਦੱਸਿਆ ਕਿ ਉਸਦੇ ਚਾਚਾ ਦਾ ਪਰਿਵਾਰ 10 ਦਿਨ ਤੋਂ ਦਿੱਲੀ ਗਿਆ ਹੋਇਆ ਹੈ। ਅੱਜ ਕਿਸੇ ਨੇ ਫੋਨ ਤੇ ਦੱਸਿਆ ਕਿ ਉਹਨਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਜਦੋਂ ਆ ਕੇ ਦੇਖਿਆ ਤਾਂ ਅੰਦਰ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਸਨ। ਉਹਨਾਂ ਕਿਹਾ ਕਿ ਪੂਰੇ ਨੁਕਸਾਨ ਬਾਰੇ ਤਾਂ ਘਰ ਵਾਲੇ ਆ ਕੇ ਹੀ ਦੱਸਣਗੇ ਪਰ ਜਿੱਥੋਂ ਤੱਕ ਉਹਨਾਂ ਦੀ ਜਾਣਕਾਰੀ ਹੈ ਤਿੰਨ ਚਾਰ ਤੋਲੇ ਸੋਨੇ ਦੇ ਗਹਿਣੇ, 15_20 ਹਜ਼ਾਰ ਦੀ ਨਕਦੀ ਅਤੇ ਹੋਰ ਕਾਫੀ ਕੀਮਤੀ ਸਮਾਨ ਚੋਰ ਚੋਰੀ ਕਰਕੇ ਲੈ ਗਏ ਹਨ।
ਉੱਥੇ ਹੀ ਮੁਹੱਲੇ ਦੀ ਐਮਸੀ ਦੇ ਪੁੱਤਰ ਨਕੁਲ ਮਹਾਜਨ ਨੇ ਦੱਸਿਆ ਕਿ ਉਹਨਾਂ ਵੱਲੋਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਕਿ ਮੁਹੱਲੇ ਵਿੱਚ ਸਰੇਆਮ ਜੂਆ ਖੇਡਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਮੁਹੱਲੇ ਦੇ ਘਰ ਵਿੱਚ ਚੋਰੀ ਹੋਈ ਸੀ ਜਿਸ ਨੂੰ ਅੰਜਾਮ ਦੇਣ ਵਾਲਿਆਂ ਬਾਰੇ ਵੀ ਪੁਲਿਸ ਨੂੰ ਦੱਸਿਆ ਗਿਆ ਪਰ ਹਜੇ ਤੱਕ ਉਹਨਾਂ ਨੂੰ ਗ੍ਰਿਫ਼ਤਾਰ ਤੱਕ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪੁਲਿਸ ਦਾ ਢਿਲ ਮੁਠਰਵਈਆ ਉਹਨਾਂ ਦੇ ਸਮੇਂ ਤੋਂ ਬਾਹਰ ਹੈ।