CM ਆਤਿਸ਼ੀ ਨੇ ਕੈਲਾਸ਼ ਗਹਿਲੋਤ ਦਾ ਅਸਤੀਫਾ ਕੀਤਾ ਸਵੀਕਾਰ
ਕੈਲਾਸ਼ ਦੇ ਖਿਲਾਫ ਈਡੀ ਅਤੇ ਇਨਕਮ ਟੈਕਸ ਦੇ ਕਈ ਮਾਮਲੇ ਪੈਂਡਿੰਗ ਸਨ - AAP ਸਰੋਤ
ਕੈਲਾਸ਼ ਗਹਿਲੋਤ 'ਤੇ ED ਅਤੇ ਇਨਕਮ ਟੈਕਸ ਨੇ ਕਈ ਛਾਪੇ ਮਾਰੇ - AAP Sources
ਉਨ੍ਹਾਂ ਕੋਲ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ - 'ਆਪ' ਸੂਤਰਾਂ
ਇਹ ਭਾਜਪਾ ਦੀ ਗੰਦੀ ਸਾਜ਼ਿਸ਼ ਹੈ। ਭਾਜਪਾ ED ਅਤੇ CBI ਦੇ ਬਲ 'ਤੇ ਦਿੱਲੀ ਚੋਣਾਂ ਜਿੱਤਣਾ ਚਾਹੁੰਦੀ ਹੈ : CM ਆਤਿਸ਼ੀ
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਵਿੱਚ ਫੇਰਬਦਲ ਅਤੇ ਹੇਰਾਫੇਰੀ ਤੇਜ਼ ਹੋ ਗਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। 'ਆਪ' ਨੇਤਾ ਕੈਲਾਸ਼ ਗਹਿਲੋਤ ਨੇ ਕੇਜਰੀਵਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੂੰ ਪਾਰਟੀ ਤੋਂ ਅਸਤੀਫਾ ਦੇਣ ਲਈ ਪੱਤਰ ਲਿਖਿਆ ਹੈ। ਗਹਿਲੋਤ ਕੋਲ ਦਿੱਲੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਦੀ ਜ਼ਿੰਮੇਵਾਰੀ ਸੀ।