ਰੋਟਰੀ ਕਲੱਬ ਪਟਿਆਲਾ ਵੱਲੋਂ " ਰਿਫਲੈਕਟਰ" ਵੰਡੇ ਗਏ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 20 ਨਵੰਬਰ 2024:- ਰੋਟਰੀ ਕਲੱਬ ਪਟਿਆਲਾ "ਜੋ ਸਮਾਜ ਸੇਵਾ ਨੂੰ ਸਮਰਪਿਤ ਹੈ" ਦੇ ਮਿਸ਼ਨ ਨੂੰ ਪੂਰਾ ਕਰਨ ਲਈ ਕਲੱਬ ਦੇ ਪ੍ਰਧਾਨ ਡਾ. ਗੁਰਚਰਨ ਸਿੰਘ ਤੇ ਉਨ੍ਹਾਂ ਦੇ ਨਾਲ ਕਲੱਬ ਦੇ ਮੈਂਬਰਜ ਡਾ. ਬੀ. ਐਸ. ਸੋਹਲ, ਡਾ. ਏ. ਐਸ. ਗਰੋਵਰ ਤੇ ਅਕਸ਼ੈ ਖਨੋਰੀ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ ਪਟਿਆਲਾ ਵਿਖੇ ਪੁਹੰਚੇ। ਇਹਨਾਂ ਨੇ ਰੋਟਰੀ ਕਲੱਬ ਵੱਲੋਂ ਬੱਚਿਆਂ ਤੇ ਬੱਚਿਆਂ ਦੇ ਮਾਪੇ ਜੋ ਦੇਰ ਰਾਤ ਜਾਂ ਫਿਰ ਸਵੇਰੇ ਜਲਦੀ ਘਰਾਂ ਵਿੱਚੋ ਕੰਮ ਕਰਨ ਲਈ ਧੁੰਦ ਸਮੇਂ ਨਿਕਲਦੇ ਹਨ ਉਹਨਾਂ ਨੂੰ ਸਾਇਕਲ, ਵਾਹਨ, ਪਿੱਠੂ ਬੈਗ, ਸਰੀਰ ਅਤੇ ਹੱਥਾਂ ਤੇ ਲਗਾਉਣ ਲਈ 1000 ਦੇ ਕਰੀਬ ਰਿਫਲੈਕਟਰ ਵੰਡੇ।
ਇਸ ਮੌਕੇ ਡਾ. ਗੁਰਚਰਨ ਸਿੰਘ ਜੀ ਨੇ ਇਹਨਾਂ ਦਾ ਫਾਇਦਾ ਦਸਦੇ ਹੋਏ ਕਿਹਾ ਕਿ, ਇਸ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਨੇਕ ਕੰਮ ਲਈ ਵਿਸ਼ੇਸ਼ ਤੌਰ ਤੇ ਮੈਡਮ ਗੁਰਮਿੰਦਰ ਕੌਰ ਅਤੇ ਉਨ੍ਹਾਂ ਦੇ ਹਮਸਫਰ ਹਰਮੀਤ ਨਾਗਰਾ (ਐਨ. ਆਰ. ਆਈ.) ਜੀ ਨੇ ਯੋਗਦਾਨ ਪਾਇਆ। ਇਸ ਮੌਕੇ ਸਕੂਲ ਪ੍ਰਿੰਸੀਪਲ ਰੰਧਾਵਾ ਸਿੰਘ ਜੀ ਨੇ ਰੋਟਰੀ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਪਟਿਆਲਾ ਵਰਗੇ ਸੰਗਠਨ ਪ੍ਰਸ਼ੰਸਾ ਦੇ ਹੱਕਦਾਰ ਹਨ ਜੋਂ ਸਮਾਜ ਲਈ ਬਿਨਾਂ ਸਵਾਰਥ ਸੋਚਦੇ ਹਨ ਤੇ ਹਰ ਵੇਲੇ ਸਮਾਜ ਸੇਵਾ ਲਈ ਤਤਪਰ ਰਹਿੰਦੇ ਹਨ।
ਆਏ ਮਹਿਮਾਨਾਂ ਨੂੰ ਲੈਕਚਰਾਰ ਦਿਲਬਾਗ ਸਿੰਘ ਨੇ ਜੀ ਆਇਆਂ ਕਿਹਾ। ਇਸ ਕੰੰਮ ਲਈ ਐਸ.ਐਮ.ਸੀ. ਕਮੇਟੀ ਚੇਅਰਮੇਨ ਬਲਜੀਤ ਸਿੰਘ, ਗੁਰਮੀਤ ਸਿੰਘ ਗਿੱਲ, ਜਗਦੀਸ਼ ਸਿੰਘ, ਕੁਲਦੀਪ ਕੌਰ, ਸੁਖਵਿੰਦਰ ਕੌਰ, ਸੋਨੂ, ਗੁਰਤੇਜ ਸਿੰਘ ਨੇ ਰੋਟਰੀ ਕਲੱਬ ਦੀ ਸ਼ਲਾਘਾ ਕੀਤੀ।ਇਸ ਮੌਕੇ ਪੀ.ਟੀ.ਆਈ਼. ਹਰਮੀਤ ਕੌਰ, ਐਸ. ਐਸ. ਮਾਸਟਰ ਰਾਕੇਸ਼ ਕੁਮਾਰ, ਮੈਨੇਜਰ ਅਰਵਿੰਦ ਸੈਣੀ, ਕੰਪਿਊਟਰ ਫੈਕਲਟੀ ਇੰਦਰਪਾਲ ਸਿੰਘ ਅਤੇ ਸਕੂਲ ਸਟਾਫ਼ ਨੇ ਸ਼ਿਰਕਤ ਕੀਤੀ।