ਖੰਨਾ ਦੇ ਸ਼ਿਵਪੁਰੀ ਮੰਦਰ ਵਿੱਚ ਚੋਰਾਂ ਵੱਲੋਂ ਚੋਰੀ ਦੀ ਵੱਡੀ ਵਾਰਦਾਤ, ਪਵਿੱਤਰ ਸ਼ਿਵਲਿੰਗ ਵੀ ਤੋੜਿਆ
- ਖੰਨਾ ਦੇ ਸ਼ਿਵਪੁਰੀ ਮੰਦਰ ਵਿੱਚ ਚੋਰਾਂ ਵੱਲੋਂ ਚੋਰੀ ਦੀ ਵੱਡੀ ਵਾਰਦਾਤ
- ਪਵਿੱਤਰ ਸ਼ਿਵਲਿੰਗ ਵੀ ਤੋੜਿਆ ਗਿਆ
- ਸ਼ਰਧਾਲੂਆਂ 'ਚ ਭਾਰੀ ਗੁੱਸਾ
- ਚੋਰਾਂ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਨੂੰ 5 ਵਜੇ ਤੱਕ ਦਾ ਅਲਟੀਮੇਟਮ, ਮੌਕੇ 'ਤੇ ਪੁਲਸ
ਰਵਿੰਦਰ ਢਿੱਲੋਂ
ਖੰਨਾ, 15 ਅਗਸਤ 2024 - ਖੰਨਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਸਥਿਤ ਸ਼ਿਵਪੁਰੀ ਮੰਦਿਰ 'ਚ ਪਵਿੱਤਰ ਸ਼ਿਵਲਿੰਗ ਨੂੰ ਤੋੜਨ ਦੇ ਨਾਲ-ਨਾਲ ਚੋਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਹਿੰਦੂ ਵਰਗ 'ਚ ਵੀ ਗੁੱਸਾ ਪਾਇਆ ਜਾ ਰਿਹਾ ਹੈ ਗੋਲਕਾਂ 'ਚੋਂ ਸੋਨਾ, ਚਾਂਦੀ ਤੇ ਨਕਦੀ ਚੋਰੀ ਹੋਣ ਕਾਰਨ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ 5 ਵਜੇ ਤੱਕ ਦਾ ਅਲਟੀਮੇਟਮ ਦਿੰਦਿਆਂ ਸ਼ਹਿਰ ਦੇ ਮੰਦਰਾਂ ਅਤੇ ਸ਼ਮਸ਼ਾਨਘਾਟਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ, ਜਦਕਿ ਪੁਲਸ ਅਧਿਕਾਰੀ ਚੋਰਾਂ ਨੂੰ ਕਾਬੂ ਕਰਨ ਦਾ ਭਰੋਸਾ ਦੇ ਰਹੇ ਹਨ। ਜਲਦੀ ਹੀ ਚੋਰ ਫੜੇ ਜਾਣਗੇ।