ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਤੋਂ ਪਹਿਲਾਂ ਸਪੀਕਰ ਨੇ ਕੀਤੀ ਨਿਯਮਾਂ 'ਚ ਸੋਧ
ਸਪੀਕਰ ਨੇ ਮੈਂਬਰਾਂ ਦੇ ਸਹੁੰ ਚੁੱਕਣ ਦੇ ਨਿਯਮ ਵਿਚ ਕੀਤੀ ਤਬਦੀਲੀ, ਪੜ੍ਹੋ ਨਵੇਂ ਨਿਯਮ
ਨਵੀਂ ਦਿੱਲੀ, 4 ਜੁਲਾਈ, 2024: ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਤੋਂ ਸਪੀਕਰ ਓਮ ਬਿੜਲਾ ਨੇ ਨਿਯਮ 389 ਵਿਚ ਸੋਧ ਕਰ ਕੇ ਨਵੇਂ ਮੈਂਬਰਾਂ ਦੇ ਸਹੁੰ ਚੁੱਕਣ ਦੀ ਪ੍ਰਕਿਰਿਆ ਵਿਚ ਤਬਦੀਲੀ ਕੀਤੀ ਹੈ। ਹੁਣ ਸਹੁੰ ਚੁੱਕਣ ਵੇਲੇ ਕੋਈ ਮੈਂਬਰ ਵੀ ਫਾਲਤੂ ਸ਼ਬਦ ਨਹੀਂ ਬੋਲਿਆ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਐਤਕੀਂ ਸਹੁੰ ਚੁੱਕਣ ਵੇਲੇ ਮੈਂਬਰਾਂ ਵੱਲੋਂ ਵੱਖ-ਵੱਖ ਨਾਅਰੇ ਲਗਾਉਣ ਕਾਰਣ ਵਿਵਾਦ ਖੜ੍ਹਾ ਹੋ ਗਿਆ ਸੀ। ਏ ਆਈ ਐਮ ਆਈ ਐਮ ਦੇ ਆਗੂ ਅਸਧਉਦੀਨ ਓਵੈਸੀ ਨੇ ਜੈ ਫਿਲਿਸਤੀਨ ਦਾ ਨਾਅਰਾ ਲਗਾ ਕੇ ਵੱਡਾ ਵਿਵਾਦ ਖੜ੍ਹਾ ਕੀਤਾ ਸੀ। ਇਸੇ ਤਰੀਕੇ ਮੈਂਬਰਾਂ ਨੇ ਜੈ ਭੀਮ, ਜੈ ਭਾਰਤ, ਜੈ ਸੰਵਿਧਾਨ ਵਰਗੇ ਨਾਅਰੇ ਲਗਾਏ ਸਨ ਤਾਂ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਫਤਿਹ ਦੀ ਸਾਂਝ ਪਾਈ ਸੀ।