ਕੈਨੇਡਾ: ਬਰੈਂਪਟਨ ਵਿੱਚ ਬਰਫ ਦੀ ਵੱਟ ਨਾ ਬਣਾਉਣ ਦਾ ਸਮਾਚਾਰ
ਬਲਜਿੰਦਰ ਸੇਖਾ
ਬਰੈਂਪਟਨ, 3 ਜੁਲਾਈ 2024 - ਬਰੈਂਪਟਨ ਸਿਟੀ ਨੇ ਸੜਕਾਂ, ਫੁੱਟਪਾਥਾਂ ਅਤੇ ਟਰਾਂਜ਼ਿਟ (ਬੱਸ) ਸਟਾਪਾਂ ਲਈ ਆਪਣੇ ਮੌਜੂਦਾ ਸਰਦੀਆਂ ਦੇ ਰੱਖ-ਰਖਾਅ ਸੇਵਾ ਇਕਰਾਰਨਾਮੇ ਨੂੰ ਰੀਨਿਊ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਫੁੱਟਪਾਥਾਂ ਅਤੇ ਖਿੜਕੀਆਂ ਨੂੰ ਸਾਫ਼ ਕਰਨ ਦੇ ਨਤੀਜੇ ਵਜੋਂ ਪ੍ਰਤੀ ਘਰ ਸਲਾਨਾ ਪ੍ਰਾਪਰਟੀ ਟੈਕਸ 12+86=$98 ਤੱਕ ਵਧੇਗਾ। ਸਾਡੇ ਨਾਲ ਗੱਲਬਾਤ ਕਰਦੇ ਪੀਲ ਬੋਰਡ ਦੇ ਡਿਪਟੀ ਚੈਅਰਮੇਨ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਬਰੈਂਪਟਨ ਵਾਸੀਆਂ ਨੂੰ ਇਸ ਵੈੱਬਸਾਈਟ ਤੋਂ ਸਰਵੇਖਣ ਕਰਕੇ ਆਪਣੀ ਪ੍ਰਤੀਕਿਰਿਆ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ।