← ਪਿਛੇ ਪਰਤੋ
ਪਟਿਆਲਾ: ਭੁਨਰਹੇੜੀ ਦੇ ਬੀ ਡੀ ਪੀ ਓ ਤੋ ਜਵਾਬ ਤਲਬੀ ਪਟਿਆਲਾ, 2 ਅਕਤੂਬਰ, 2024: ਪਟਿਆਲਾ ਜ਼ਿਲ੍ਹੇ ਦੇ ਭੁਨਰਹੇੜੀ ਕਸਬੇ ਵਿਚ ਬੀ ਡੀ ਪੀ ਓ ਅਤੇ ਸਰਪੰਚ ਬਣਨ ਦੇ ਚਾਹਵਾਨਾਂ ਵਿਚਾਲੇ ਗਾਲੀ ਗਲੋਚ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਏ ਡੀ ਸੀ ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ ਨੇ ਬੀ ਡੀ ਪੀ ਓ ਦੀ ਜਵਾਬ ਤਲਬੀ ਕੀਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਭੁਨਰਹੇੜੀ ਦੇ ਬੀਡੀਪੀਓ ਮਹਿੰਦਰਜੀਤ ਸਿੰਘ ਦੇ ਮਾਮਲੇ ਵਿੱਚ ਪਟਿਆਲਾ ਦੇ ਏ.ਡੀ.ਸੀ ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ ਨੇ ਉਸ ਤੋਂ ਘਟਨਾ ਬਾਰੇ ਦੋ ਦਿਨਾਂ ਵਿੱਚ ਜਵਾਬ ਮੰਗਿਆ ਹੈ। ਇਸ ਉਪਰੰਤ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Total Responses : 33