ਚੰਡੀਗੜ੍ਹ: ਗ੍ਰਹਿ ਸਕੱਤਰ ਦੀ ਨਿਯੁਕਤੀ ਵਾਸਤੇ ਹਰਿਆਣਾ ਦੇ ਤਿੰਨ ਆਈ ਏ ਐਸ ਅਫਸਰਾਂ ਦਾ ਪੈਨਲ ਤਿਆਰ
ਚੰਡੀਗੜ੍ਹ, 3 ਜੁਲਾਈ, 2024: ਚੰਡੀਗੜ੍ਹ ਵਿਚ ਗ੍ਰਹਿ ਸਕੱਤਰ ਵਜੋਂ ਨਿਯੁਕਤੀ ਲਈ ਹਰਿਆਣਾ ਸਰਕਾਰ ਨੇ ਆਈ ਏ ਐਸ ਅਫਸਰਾਂ ਦਾ ਤਿੰਨ ਮੈਂਬਰੀ ਪੈਨਲ ਤਿਆਰ ਕੀਤਾ ਹੈ। ਹੁਣ ਇਹ ਨਾਂ ਕੇਂਦਰੀ ਗ੍ਰਹਿ ਮੰਤਰਾਲੇ ਜਾਣਗੇ ਜਿਥੋਂ ਗ੍ਰਹਿ ਮੰਤਰੀ ਨਿਯੁਕਤੀ ਲਈ ਮਨਜ਼ੂਰੀ ਦੇਣਗੇ।
ਚੁਣੇ ਗਏ ਅਫਸਰਾਂ ਵਿਚ 2003 ਬੈਚ ਦੇ ਆਈ ਏ ਐਸ ਅਮਿਤ ਕੁਮਾਰ ਅਗਰਵਾਲ, 2005 ਬੈਚ ਦੇ ਮਨਦੀਪ ਸਿੰਘ ਬਰਾੜ ਅਤੇ 2006 ਬੈਚ ਦੇ ਆਈ ਏ ਐਸ ਜੇ ਗਣੇਸ਼ਨ ਦਾ ਨਾਂ ਸ਼ਾਮਲ ਹੈ।
ਅਗਰਵਾਲ ਇਸ ਵੇਲੇ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਹਰਿਆਣਾ, ਬਰਾੜ ਡਾਇਰੈਕਟਰ ਲੋਕ ਸੰਪਰਕ ਵਿਭਾਗ ਅਤੇ ਗਣੇਸ਼ਨ ਹੇਫਡ ਦੇ ਐਮ ਡੀ ਵਜੋਂ ਕੰਮ ਕਰ ਰਹੇ ਹਨ।