ਚੰਡੀਗੜ੍ਹ ਦੇ Elante ਮਾਲ 'ਚ ਹਾਦਸਾ: 13 ਸਾਲ ਦੀ ਬੱਚੀ ਅਤੇ ਉਸ ਦੀ ਮਾਸੀ ਜ਼ਖਮੀ, ਹਸਪਤਾਲ ਦਾਖ਼ਲ
ਚੰਡੀਗੜ੍ਹ, 29 ਸਤੰਬਰ 2024 - ਚੰਡੀਗੜ੍ਹ ਦੇ Elante ਮਾਲ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਪਿੱਲਰ ਤੋਂ ਟਾਈਲ ਡਿੱਗ ਗਈ ਜੋ ਕਿ ਇੱਕ 13 ਸਾਲ ਦੀ ਬੱਚੀ ਅਤੇ ਉਸ ਦੀ ਮਾਸੀ ਦੇ ਲੱਗ ਗਈ, ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਈਆਂ। ਜਿਸ ਤੋਂ ਬਾਅਦ ਦੋਵਾਂ ਨੂੰ ਇੱਕ ਪ੍ਰਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪਿੱਲਰ ਤੋਂ ਡਿੱਗ ਕੇ ਟਾਈਲ ਲੱਗਣ ਕਾਰਨ ਔਰਤ ਦੇ ਸਿਰ 'ਤੇ ਕਈ ਟਾਂਕੇ ਲੱਗੇ ਹਨ ਜਦੋਂ ਕਿ ਬੱਚੀ ਦੀਆਂ ਪੱਸਲੀਆਂ 'ਚ ਫਰੈਕਚਰ ਆਇਆ ਹੈ।
Elante Mall ਹਾਦਸਾ: ਮੈਨੇਜਮੈਂਟ ਨੇ ਕਿਹਾ ਜਾਂਚ ਕਰ ਰਹੇ ਹਾਂ, ਅੱਗੇ ਨੂੰ ਅਜਿਹੇ ਹਾਦਸੇ ਤੋਂ ਰੋਕਣ ਦਾ ਦਿੱਤਾ ਭਰੋਸਾ.......
Elante Mall ਹਾਦਸੇ 'ਤੇ ਮੈਨੇਜਮੈਂਟ ਨੇ ਕਿਹਾ ਕਿ ਅਸੀਂ ਮਾਲ 'ਚ ਵਾਪਰੀ ਘਟਨਾ ਤੋਂ ਜਾਣੂ ਹਾਂ। ਹਾਦਸੇ ਤੋਂ ਬਾਅਦ ਤੇਜ਼ੀ ਨਾਲ ਸਾਡੀ ਟੀਮ ਨੇ ਪੀੜਤਾਂ ਨੂੰ ਮੁਢਲੇ ਇਲਾਜ ਅਤੇ ਦੇਖਭਾਲ ਲਈ ਹਸਪਤਾਲ ਪਹੁੰਚਾਇਆ। ਅਸੀਂ ਇਸ ਸਬੰਧ ਵਿਚ ਅਧਿਕਾਰੀਆਂ ਨਾਲ ਵੀ ਸਹਿਯੋਗ ਕਰ ਰਹੇ ਹਾਂ।
ਅੰਦਰੂਨੀ ਤੌਰ 'ਤੇ, ਅਸੀਂ ਇਮਾਰਤ ਦਾ ਮੁਆਇਨਾ ਕਰ ਰਹੇ ਹਾਂ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਢੁਕਵੀਂ ਸੁਧਾਰਾਤਮਕ ਕਾਰਵਾਈ ਕਰ ਰਹੇ ਹਾਂ।