← ਪਿਛੇ ਪਰਤੋ
ਜਗਰਾਉਂ ਦੇ ਸੈਲਰ ਮਾਲਕਾਂ ਵੱਲੋਂ ਇਸ ਸੀਜਨ ਸੈਲਰਾਂ ਅੰਦਰ ਝੋਨਾ ਸਟੋਰ ਕਰਨ ਤੋਂ ਇਨਕਾਰ
ਦੀਪਕ ਜੈਨ
ਜਗਰਾਉਂ 21 ਅਕਤੂਬਰ 2024-
ਜਗਰਾਓ ਇਲਾਕੇ ਦੇ ਸ਼ੈਲਰ ਮਾਲਕਾਂ ਨੇ ਇਸ ਸੀਜਨ ਸਰਕਾਰੀ ਏਜੰਸੀਆਂ ਵੱਲੋਂ ਖਰੀਦੇ ਗਏ ਝੋਨੇ ਦੀ ਕੁਆਲਿਟੀ ਨੂੰ ਦੇਖਦਿਆਂ ਹੋਇਆਂ ਝੋਨੇ ਦੀ ਸਟੋਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲਾ ਲੁਧਿਆਣਾ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਹਰੀਓਮ ਮਿੱਤਲ ਨੇ ਦੱਸਿਆ ਜਗਰਾਉਂ ਦੀਆਂ ਦੋਵੇਂ ਐਸੋਸੀਏਸ਼ਨਾ ਵੱਲੋਂ ਏਕੇ ਦਾ ਸਬੂਤ ਦਿੰਦੇ ਹੋਏ ਮਿਟਿਁਗ ਕਰਕੇ ਸ਼ੈਲਰਾਂ ਚ ਝੋਨਾ ਉਤਾਰਨ ਨੂੰ ਲੈ ਕੇ ਹੋਈ ਸਾਂਝੀ ਮੀਟਿੰਗ ਵਿੱਚ ਇਸ ਗੱਲ ਤੇ ਸਹਿਮਤੀ ਬਣਾਈ ਹੈ ਕਿ ਇਸ ਵਾਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੈਲਰਾ ਅੰਦਰ ਸਟੋਰ ਕਰਨ ਲਈ ਮਿਲਿਆ ਘੰਟਾ ਜਗਾ ਦੀ ਕਮੀ ਹੈ ਅਤੇ ਸਰਕਾਰ ਵੱਲੋਂ ਭੇਜੇ ਜਾ ਰਹੇ ਝੋਨੇ ਦੀ ਕੁਆਲਿਟੀ ਘਟੀਆ ਹੋਣ ਕਾਰਨ ਪੜਾਈ ਕਰਨ ਤੋਂ ਬਾਅਦ ਚਾਵਲ ਵੀ ਘੱਟ ਨਿਕਲ ਰਿਹਾ ਜਿਸ ਨਾਲ ਝੋਨਾ ਘਾਟਾ ਝਲਣਾ ਪੈ ਰਿਹਾ ਹੈ. ਉਹਨਾਂ ਅੱਗੇ ਕਿਹਾ ਕਿ ਸੈਲਰਾ ਅੰਦਰ ਚਾਵਲ ਪਹਿਲਾਂ ਹੀ ਬਹੁਤ ਜਿਆਦਾ ਸਟੋਰ ਹੋ ਚੁੱਕਾ ਹੈ ਅਤੇ ਸਰਕਾਰ ਨੂੰ ਇਸ ਸਾਰੇਝੋਨੇ ਨੂੰ ਚੁਕਵਾਉਣ ਲਈ ਕਾਫੀ ਸਮਾਂ ਲੱਗ ਜਾਵੇਗਾ ਹਰਿਓਮ ਮਿੱਤਲ ਨੇ ਕਿਹਾ ਕਿ ਦੋਹੇ ਐਸੋਸੀਏਸ਼ਨਾਂ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਹੈ ਕਿ 21 ਅਕਤੂਬਰ ਤੋਂ ਲੈ ਕੇ 24 ਅਕਤੂਬਰ ਤੱਕ ਕਿਸੇ ਸ਼ੈਲਰ ਅੰਦਰ ਝੋਨਾ ਨਹੀਂ ਉਤਰਵਾਇਆ ਜਾਵੇਗਾ ਅਤੇ ਅਗਲੀ ਕਾਰਵਾਈ 24 ਅਕਤੂਬਰ ਨੂੰ ਇੱਕ ਮੀਟਿੰਗ ਕਰਕੇ ਜਾਰੀ ਕੀਤੀ ਜਾਵੇਗੀ.
Total Responses : 137