ਮਹਾਰਾਸ਼ਟਰ 'ਚ ਭਾਜਪਾ ਨੇ 99 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
- ਉਪ ਮੁੱਖ ਮੰਤਰੀ ਫੜਨਵੀਸ ਨਾਗਪੁਰ ਦੱਖਣ-ਪੱਛਮੀ, ਸੂਬਾ ਪ੍ਰਧਾਨ ਬਾਵਨਕੁਲੇ ਕਾਮਥੀ ਤੋਂ ਚੋਣ ਲੜਨਗੇ
ਮੁੰਬਈ, 20 ਅਕਤੂਬਰ 2024 - ਐਤਵਾਰ ਨੂੰ ਭਾਜਪਾ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 99 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਨ੍ਹਾਂ ਵਿੱਚੋਂ 6 ਸੀਟਾਂ ਐਸਟੀ ਲਈ ਅਤੇ 4 ਸੀਟਾਂ ਐਸਸੀ ਲਈ ਹਨ। ਜਦਕਿ 13 ਸੀਟਾਂ 'ਤੇ ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਪੂਰੀ ਸੂਚੀ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ....... https://drive.google.com/file/d/1g1pX3OB84BLp-l9whZqNfRJhTnc99Vpf/view?usp=sharing
ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੱਖਣੀ ਪੱਛਮੀ ਨਾਗਪੁਰ ਤੋਂ ਚੋਣ ਲੜਨਗੇ। ਮਹਾਰਾਸ਼ਟਰ ਭਾਜਪਾ ਦੇ ਸੂਬਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੂੰ ਕਾਮਠੀ ਸੀਟ ਤੋਂ ਟਿਕਟ ਦਿੱਤੀ ਗਈ ਹੈ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਦੀ ਧੀ ਸ਼੍ਰੀਜਯਾ ਚਵਾਨ ਨੂੰ ਭੋਕਰ ਵਿਧਾਨ ਸਭਾ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੂੰ ਕੋਲਾਬਾ ਅਤੇ ਨਿਤੀਸ਼ ਰਾਣੇ ਨੂੰ ਕਣਕਵਾਲੀ ਤੋਂ ਟਿਕਟ ਮਿਲੀ ਹੈ। ਸ਼ਿਵ ਸੈਨਾ ਅਤੇ ਐੱਨਸੀਪੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਨਾ ਕਰਨ ਨੂੰ ਲੈ ਕੇ ਨਾਰਵੇਕਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਰਹੇ ਹਨ। ਨਿਤੇਸ਼ ਰਾਣੇ ਇਸ ਸਮੇਂ ਮੁਸਲਿਮ ਵਿਰੋਧੀ ਬਿਆਨਾਂ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਹੋਏ ਹਨ।
ਮਹਾਰਾਸ਼ਟਰ ਦੀਆਂ ਸਾਰੀਆਂ 288 ਵਿਧਾਨ ਸਭਾ ਸੀਟਾਂ 'ਤੇ 20 ਨਵੰਬਰ ਨੂੰ ਇਕ ਪੜਾਅ 'ਚ ਵੋਟਿੰਗ ਹੋਵੇਗੀ। ਚੋਣ ਨਤੀਜੇ 23 ਨਵੰਬਰ ਨੂੰ ਆਉਣਗੇ। ਨਾਂਦੇੜ ਲੋਕ ਸਭਾ ਸੀਟ 'ਤੇ ਵੀ 20 ਨਵੰਬਰ ਨੂੰ ਜ਼ਿਮਨੀ ਚੋਣ ਹੋਵੇਗੀ। ਇਸ ਦੇ ਉਮੀਦਵਾਰ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।