Sunil Jakhar ਨੇ ਸ਼ੁਰੂ ਕੀਤੀ ਪਰਧਾਨਗੀ ਦੀ ਸਰਗਰਮੀ -ਪੜ੍ਹੋ ਇਸਦਾ ਸਬੂਤ
ਭਾਜਪਾ ਨੇ ਜਥੇਬੰਦਕ ਚੋਣਾਂ ਲਈ ਪੰਜਾਬ ਵਿੱਚ ਰਿਟਰਨਿੰਗ ਅਫ਼ਸਰ, ਕੋ-ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ
ਰਵੀ ਜੱਖੂ
ਚੰਡੀਗੜ੍ਹ, 19 ਅਕਤੂਬਰ, 2024: ਲਗਦੈ ਪ੍ਰਧਾਨ ਮੋਦੀ ਦੀ ਚੰਡੀਗੜ੍ਹ -ਪੰਚਕੂਲਾ ਮਿਲਣੀ ਤੋਂ ਬਾਅਦ ਪੰਜਾਬ ਬੀ ਜੇ ਪੀ ਪ੍ਰਧਾਨ ਸੁਨੀਲ ਜਾਖੜ ਮੁੜ ਸਰਗਰਮ ਹੋ ਗਏ ਹਨ ਅਤੇ ਉਨ੍ਹਾਂ ਆਪਣੀ ਪ੍ਰਧਾਨਗੀ ਜ਼ਿੰਮੇਵਾਰੀ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ । ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਸੁਨੀਲ ਜਾਖੜ ਨੇ ਇਸ ਤੋਂ ਇੱਕ ਦਿਨ ਬਾਅਦ ਭਾਵ 18 ਅਕਤੂਬਰ ਨੂੰ ਪਾਰਟੀ ਹਾਈ ਕਮਾਂਡ ਨੂੰ ਚਿੱਠੀ ਲਿਖੀ ਜਿਸ ਵਿੱਚ ਉਨ੍ਹਾਂ ਪਾਰਟੀ ਨੇਤਾਵਾਂ ਦਾ ਇੱਕ ਪੈਨਲ ਭੇਜਿਆ ਜਿਸ ਵਿੱਚ ਪਾਰਟੀ ਦੀ ਜਥੇਬੰਦਕ ਚੋਣ ਲਈ ਰਿਟਰਨਿੰਗ ਅਫ਼ਸਰ ਲਾਏ ਲਈ ਕਿਹਾ ਗਿਆ ਗਿਆ . ਇਸ ਦਾ ਜਵਾਬ ਵੀ ਪਾਰਟੀ ਹਾਈ ਕਮਾਂਡ ਨੇ ਫਟਾ ਫੱਟ ਦਿੱਤਾ । ਅਗਲੇ ਦਿਨ ਹੀ ਇਸ ਪੈਨਲ ਵਿੱਚੋਂ ਇੱਕ ਰਿਟਰਨਿੰਗ ਅਫ਼ਸਰ ਤੇ ਤਿੰਨ ਕੋ-ਰਿਟਰਨਿੰਗ ਅਫ਼ਸਰ ਲਾ ਕੇ ਵਾਪਸੀ ਚਿੱਠੀ ਭੇਜ ਦਿੱਤੀ ਗਈ .
ਪਾਰਟੀ ਦੇ ਨੈਸ਼ਨਲ Returning ਅਫ਼ਸਰ ਡਾ ਕੇ ਲਕਸ਼ਮੀ ਵੱਲੋਂ ਭਾਜਪਾ ਨੇ ਪਾਰਟੀ ਦੀਆਂ ਜਥੇਬੰਦਕ ਚੋਣਾਂ ਕਰਵਾਉਣ ਲਈ ਰਿਟਰਨਿੰਗ ਅਫ਼ਸਰਾਂ ਅਤੇ ਸਹਿ-ਰਿਟਰਨਿੰਗ ਅਫ਼ਸਰਾਂ ਦੀ ਨਿਯੁਕਤੀ ਕੀਤੀ .
ਸਟੇਟ ਰਿਟਰਨਿੰਗ ਅਫ਼ਸਰਾਂ, ਕੋ-ਰਿਟਰਨਿੰਗ ਅਫ਼ਸਰਾਂ ਦੀ ਸੂਚੀ....