← ਪਿਛੇ ਪਰਤੋ
ਟੀ ਵੀ ਰਵੀਚੰਦਰਨ ਡਿਪਟੀ ਐਨ ਐਸ ਏ ਅਤੇ ਰਾਜਿੰਦਰ ਖੰਨਾ ਐਡੀਸ਼ਨਲ ਐਨ ਐਸ ਏ ਨਿਯੁਕਤ ਨਵੀਂ ਦਿੱਲੀ, 3 ਜੁਲਾਈ, 2024: ਇੰਟੈਲੀਜੈਂਸ ਬਿਊਰੋ ਦੇ ਸਪੈਸ਼ਲ ਡਾਇਰੈਕਟਰ ਟੀ ਵੀ ਰਵੀਚੰਦਰਨ ਨੂੰ ਡਿਪਟੀ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ ਅਤੇ ਡਿਪਟੀ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਰਾਜਿੰਦਰ ਖੰਨਾ ਨੂੰ ਐਡੀਸ਼ਨਲ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਨੈਸ਼ਨਲ ਸਕਿਓਰਿਟੀ ਕੌਂਸਲ ਸਕੱਤਰੇਤ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦੇ ਹਨ ਅਤੇ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਅਜੀਤ ਡੋਵਾਲ ਇਸਦੇ ਸਕੱਤਰ ਹਨ। ਇਹ ਭਾਰਤ ਦੇ ਅੰਦਰੂਨੀ ਤੇ ਬਾਹਰੀ ਹਰ ਕਿਸਮ ਦੇ ਸੁਰੱਖਿਆ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀ ਸਰਵਉਚ ਸੰਸਥਾ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 42