ਨਗਰ ਕੌਂਸਲ ਜਗਰਾਉਂ ਦੇ ਸਮੂਹ ਕਰਮਚਾਰੀਆਂ ਨੇ ਸੰਘਰਸ਼ ਲਈ ਕੀਤਾ ਪੰਜ ਮੈਂਬਰੀ ਕਮੇਟੀ ਦਾ ਗਠਨ
- ਕੂੜੇ ਦੀ ਸਾਂਭ ਸੰਭਾਲ ਲਈ ਪੱਕੇ ਹੱਲ ਹੋਣ ਤੱਕ ਕੰਮ ਤੇ ਨਾ ਜਾਣ ਦਾ ਲਿਆ ਅਹਿਦ
ਦੀਪਕ ਜੈਨ
ਜਗਰਾਉਂ 08 ਨਵੰਬਰ 2024 - ਨਗਰ ਕੌਂਸਲ ਜਗਰਾਉਂ ਦੇ ਸਫਾਈ ਸੇਵਕਾਂ, ਸੀਵਰਮੈਨਾ, ਕਲੈਰੀਕਲ ਸਟਾਫ, ਪੰਪ ਉਪਰੇਟਰਾਂ, ਕਲੈਰੀਕਲ ਸਟਾਫ, ਫਾਇਰ ਬ੍ਰਿਗੇਡ ਕਰਮਚਾਰੀਆਂ, ਮਾਲੀ ਬੇਲਦਾਰ ਆਦਿ ਪੱਕੇ-ਕੱਚੇ ਕਰਮਚਾਰੀਆਂ ਵੱਲੋਂ ਮੁਕੰਮਲ ਕੰਮ ਛੋੜ ਹੜਤਾਲ ਸ਼ੁਰੂ ਕੀਤੀ ਗਈ। ਹੜਤਾਲ ਦਾ ਮੁੱਖ ਕਾਰਨ ਕੂੜੇ ਦੀ ਸਾਂਭ ਸੰਭਾਲ ਲਈ ਜਗ੍ਹਾ ਦਾ ਪ੍ਰਬੰਧ ਨਾ ਹੋਣਾ, ਕੂੜੇ ਦੇ ਪ੍ਰਬੰਧ ਲਈ ਸਫਾਈ ਸੇਵਕਾਂ ਤੇ ਦਫਤਰੀ ਸਟਾਫ ਨੂੰ ਜਿੰਮੇਵਾਰ ਠਹਿਰਾ ਕੇ ਲੋਕਾਂ ਦੇ ਚੁਣੇ ਨੁਮਾਇੰਦਿਆਂ ਦੁਆਰਾ ਲੋਕਾਂ ਨੂੰ ਭੜਕਾ ਕੇ ਕਰਮਚਾਰੀਆਂ ਖਿਲਾਫ ਝੂਠੀਆਂ ਦਰਖਾਸਤਾਂ ਦਵਾ ਕੇ ਮਾਹੌਲ ਨੂੰ ਤਕਰਾਰ ਪੂਰਨ ਬਣਾਉਣ ਤੇ ਸਫਾਈ ਸੇਵਕਾਂ ਤੇ ਆਪਣੇ ਹੀ ਦਫਤਰ ਦੇ ਕਰਮਚਾਰੀਆਂ ਨੂੰ ਨਜਾਇਜ਼ ਵਿਭਾਗੀ ਕਾਰਵਾਈ ਵਿੱਚ ਉਲਝਾਉਣ ਤੇ ਪਿਛਲੇ ਲੰਮੇ ਸਮੇਂ ਤੋਂ ਕੱਚੇ ਅਤੇ ਪੱਕੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਪ੍ਰਤੀ ਲਾਰਾ ਲਾਉ ਨੀਤੀ ਵਰਤਣਾ, ਕੂੜੇ ਦੇ ਪੱਕੇ ਪ੍ਰਬੰਧ ਅਤੇ ਜਾਇਜ਼ ਦਫਤਰੀ ਮੰਗਾਂ ਦੇ ਹੱਲ ਹੋਣ ਤੱਕ ਮੁਕੰਮਲ ਹੜਤਾਲ ਕੀਤੀ ਗਈ।
ਹੜਤਾਲ ਦੌਰਾਨ ਸਫਾਈ ਸੇਵਕਾਂ,ਕਲੈਰੀਕਲ ਸਟਾਫ ਸੀਵਰਮੈਨਾ, ਪੰਪ ਉਪਰੇਟਰਾਂ ਮਾਲੀ, ਵੇਲਦਾਰ ਆਦਿ ਕਰਮਚਾਰੀਆਂ ਵੱਲੋਂ ਸਰਬਸੰਮਤੀ ਨਾਲ ਪੰਜ ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਅਰੁਣ ਗਿੱਲ, ਅਮਰਪਾਲ ਸਿੰਘ ਰਾਜਕੁਮਾਰ, ਭਗਤ ਸਿੰਘ, ਪਵਨ ਚੰਡਾਲੀਆ ਨੂੰ ਚੁਣਿਆ ਗਿਆ। ਚੁਣੀ ਗਈ ਪੰਜ ਮੈਂਬਰੀ ਸੰਘਰਸ਼ ਕਮੇਟੀ ਦੁਆਰਾ ਫੈਸਲਾ ਕੀਤਾ ਗਿਆ ਕਿ ਜਿੰਨਾ ਚਿਰ ਕੂੜੇ ਦੀ ਸਾਂਭ ਸੰਭਾਲ ਲਈ ਪੱਕਾ ਹੱਲ ਨਹੀਂ ਹੋ ਜਾਂਦਾ ਉਨਾ ਚਿਰ ਕੋਈ ਵੀ ਕਰਮਚਾਰੀ ਕੰਮ ਤੇ ਨਹੀਂ ਜਾਵੇਗਾ।
ਇਹ ਵੀ ਫੈਸਲਾ ਕੀਤਾ ਗਿਆ ਕਿ ਨਗਰ ਕੌਂਸਲ ਜਗਰਾਉਂ ਦੇ ਚੁਣੇ ਹੋਏ ਕੌਂਸਲਰਾਂ, ਜਿਨਾਂ ਦੁਆਰਾ ਨਿਜੀ ਹਿੱਤਾਂ ਲਈ ਮੁਲਾਜ਼ਮਾਂ ਨੂੰ ਵਰਤਿਆ ਜਾ ਰਿਹਾ ਹੈ, ਉਹਨਾਂ ਦਾ ਕੋਈ ਵੀ ਕਰਮਚਾਰੀ ਕੰਮ ਨਹੀਂ ਕਰੇਗਾ। ਮੁਕੰਮਲ ਤੌਰ ਤੇ ਉਹਨਾਂ ਕੌਂਸਲਰਾਂ ਦਾ ਬਾਈਕਾਟ ਕੀਤਾ ਜਾਵੇਗਾ। ਉਪਰੋਕਤ ਫੈਸਲੇ ਉੱਪਰ ਸਰਵ ਸੰਮਤੀ ਨਾਲ ਸਾਰੇ ਸਫਾਈ ਸੇਵਕਾਂ, ਸੀਵਰਮੈਨਾ, ਪੰਪ ਉਪਰੇਟਰਾਂ, ਕਲੈਰੀਕਲ ਸਟਾਫ, ਮਾਲੀ ਬੇਲਦਾਰ,ਫਾਇਰ ਬ੍ਰਗੇਡ ਸਟਾਫ ਆਦੀ ਨੇ ਸਹਿਮਤੀ ਪ੍ਰਗਟਾਈ ਤੇ ਲਏ ਗਏ ਫੈਸਲਿਆਂ ਦੇ ਪੱਕੇ ਹੱਲ ਨਾ ਹੋਣ ਤੱਕ ਕੰਮ ਤੇ ਨਾ ਜਾਣ ਦਾ ਪ੍ਰਣ ਕੀਤਾ।