ਸੀਜੀਸੀ ਲਾਂਡਰਾਂ ਵੱਲੋਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ
ਚੰਡੀਗੜ੍ਹ, 8 ਨਵੰਬਰ 2024- ਇੰਜੀਨੀਅਰਿੰਗ ਕਾਲਜ (ਸੀਈਸੀ) ਸੀਜੀਸੀ ਲਾਂਡਰਾਂ ਵਿਖੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ (ਈਸੀਈ) ਵਿਭਾਗ ਵੱਲੋਂ ਛੇ ਦਿਨਾਂ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਲੈਬਵਿਊ ਫਾਰ ਆਈਓਟੀ ਐਪਲੀਕੇਸ਼ਨ ਇਨ ਹੈਲਥਕੇਅਰ ਥੀਮ 'ਤੇ ਆਧਾਰਿਤ ਰਿਹਾ। ਏਆਈਸੀਟੀਈ ਟ੍ਰੇਨਿੰਗ ਐਂਡ ਲਰਨਿੰਗ (ਅਟਲ) ਅਕੈਡਮੀ ਵੱਲੋਂ ਸਪਾਂਸਰ ਕੀਤੇ ਇਸ ਪ੍ਰੋਗਰਾਮ ਵਿੱਚ ਡੀਏਵੀ ਕਾਲਜ ਅੰਬਾਲਾ, ਯੂਆਈਈਟੀ ਕੁਰੂਕਸ਼ੇਤਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਜਲੰਧਰ ਅਤੇ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਸਮੇਤ ਹੋਰ ਸੰਸਥਾਵਾਂ ਦੇ 50 ਤੋਂ ਵੱਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਸ ਐਫਡੀਪੀ ਦਾ ਉਦੇਸ਼ ਸਿੱਖਿਅਕਾਂ ਨੂੰ ਖੋਜ ਸਬੰਧੀ ਆਈਓਟੀ ਐਪਲੀਕੇਸ਼ਨਾਂ ਲਈ ਲੈਬਵਿਊ ਸਾਫਟਵੇਅਰ ਦੀ ਵਰਤੋ ਕਰਨ ਵਿਚ ਤਕਨੀਕੀ ਗਿਆਨ ਅਤੇ ਮੁਹਾਰਤ ਦੇਣਾ ਸੀ। ਇਹ ਪ੍ਰੋਗਰਾਮ ਰਾਹੀ ਆਈਓਟੀ ਸੈਂਸਰ ਇੰਟੀਗਰੇਸ਼ਨ ਦੇ ਨਾਲ ਲੈਬਵਿਊ ਦੀ ਸ਼ਕਤੀਸ਼ਾਲੀ ਗ੍ਰਾਫਿਕਲ ਯੁਜ਼ਰ ਇੰਟਰਫੇਸ ਦੀ ਵਰਤੋਂ ਕਰਦੇ ਹੋਏ, ਭਾਗੀਦਾਰਾਂ ਨੂੰ ਆਈਓਟੀ ਅਧਾਰਿਤ ਮੋਨਿਟਿਰਿੰਗ ਸਿਸਟਮ ਨੂੰ ਡਿਜ਼ਾਈਨ ਕਰਨ ਦੇ ਯੋਗ ਬਣਾਉਣ ਲਈ ਰੱਖਿਆ ਗਿਆ। ਇਹ ਏਆਈਸੀਟੀਈ ਅਟਲ ਵੱਲੋ ਸਪਾਂਸਰ ਐਫਡੀਪੀ ਸੀਜੀਸੀ ਲਾਂਡਰਾ ਦੀ ਇੰਜੀਨੀਅਰਿੰਗ ਸਿੱਖਿਆ ਵਿੱਚ ਖੋਜ ਅਤੇ ਅਧਿਆਪਨ ਦੇ ਪ੍ਰਭਾਵ ਅਤੇ ਗੁਣਵੱਤਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਇਵੈਂਟ ਦੀ ਸ਼ੁਰੂਆਤ ਐਨਆਈਟੀਟੀਟੀਆਰ ਚੇਨਈ ਦੇ ਪ੍ਰੋਫੈਸਰ ਡਾ. ਜੀ. ਕੁਲਾਨਥਾਈਵੇਲ ਦੀ ਅਗਵਾਈ ਵਿੱਚ ਉਦਘਾਟਨੀ ਸੈਸ਼ਨ ਨਾਲ ਹੋਈ, ਜਿਨ੍ਹਾਂ ਨੇ ਬਾਇਓਮੈਡੀਕਲ ਇੰਜਨੀਅਰਿੰਗ, ਆਈਓਟੀ ਅਤੇ ਵਰਚੁਅਲ ਇੰਸਟਰੂਮੈਂਟੇਸ਼ਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਡਾ. ਕੁਲਾਨਥਾਈਵੇਲ ਜੋ ਕਿ ਵਿਸ਼ਵ ਪੱਧਰ ਤੇ ਆਈ.ਸੀ.ਟੀ. ਅਤੇ ਇੰਸਟ੍ਰਕਸ਼ਨਲ ਡਿਜ਼ਾਈਨ ਵਿੱਚ ਆਪਣੇ ਮਹੱਤਵਪੂਰਨ ਯੋਗਦਾਨ ਲਈ ਜਾਣੇ ਜਾਂਦੇ ਹਨ, ਨੇ ਆਈਓਟੀ ਸੰਚਾਲਿਤ ਹੈਲਥਕੇਅਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਪੂਰੇ ਪ੍ਰੋਗਰਾਮ ਦੌਰਾਨ ਹਾਜਰ ਪ੍ਰਤੀਭਾਗੀਆਂ ਨੇ ਗਤੀਸ਼ੀਲ ਉਦਯੋਗ ਅਤੇ ਅਕਾਦਮਿਕ ਮਾਹਰਾਂ ਦੀ ਅਗਵਾਈ ਵਿੱਚ ਚੰਗੇ ਸੈਸ਼ਨਾਂ ਦੀ ਲੜੀ ਦਾ ਆਨੰਦ ਮਾਣਿਆ। ਦੂਜੇ ਦਿਨ ਵਿੱਚ ਬੀਆਈਟੀਐਸ ਪਿਲਾਨੀ ਹੈਦਰਾਬਾਦ ਤੋਂ ਡਾ. ਪਰੀਕਸ਼ਿਤਸਾਹਤੀਆ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਆਈਓਟੀ ਲਈ ਸਮਾਰਟ ਸੈਂਸਰਾਂ, ਆਰਟੀਫਿਸ਼ੀਅਲ ਈ-ਸਕਿਨ ਅਤੇ ਮਿਨੀਮਲੀ ਇਨਵੇਸਿਵ ਗਲੂਕੋਜ਼ ਮਾਨਿਟਰਿੰਗ ਸਮੇਤ ਹੋਰ ਵਿਸ਼ਿਆਂ ਤੇ ਚਰਚਾ ਕੀਤੀ।ਹੋਰ ਸੈਸ਼ਨਾਂ ਵਿੱਚ ਅਤਿ-ਆਧੁਨਿਕ ਪ੍ਰੈਕਟਿਸ ਅਤੇ ਹੈਂਡਸ ਆਨ ਲਰਨਿੰਗ ਨੂੰ ਉਜਾਗਰ ਕੀਤਾ ਗਿਆ। ਇਨੋਵੇਟ ਸਕਿੱਲ ਚੰਡੀਗੜ੍ਹ ਤੋਂ ਸ਼੍ਰੀ ਅਜੈ ਕੁਮਾਰ ਗੋਦਾਰਾ ਨੇ ਲੈਬਵਿਊ ਨੂੰ ਥਿੰਕਸਪੀਕਆਈਓਟੀ ਪਲੇਟਫਾਰਮ ਨਾਲ ਜੋੜਨ ਅਤੇ ਰੀਅਲ-ਟਾਈਮ ਆਈਓਟੀ ਡੇਟਾ ਦੇ ਨਾਲ ਸਾਫਟਵੇਅਰ ਨੂੰ ਕਨੈਕਟ ਕਰਨ ਬਾਰੇ ਵਰਕਸ਼ਾਪ ਪੇਸ਼ ਕੀਤੀ। ਵੀਵੀਡੀਐਨ ਟੈਕਨੋਲੋਜੀਜ਼ ਤੋਂ ਸ਼੍ਰੀ ਨਿਤੇਸ਼ ਪ੍ਰਧਾਨ ਅਤੇ ਸ਼੍ਰੀ ਯਸ਼ਵੰਤਰਾਣਾ ਨੇ ਆਈਓਟੀ ਵਿੱਚ ਡਾਟਾ ਅਤੇ ਪ੍ਰੌਸੈਸ ਆਟੋਮੇਸ਼ਨ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਮਾਈਡੀਏਕਿਊ ਅਤੇ ਆਈਰਿਓ ਦੇ ਨਾਲ ਐਡਵਾਂਸਡ ਪ੍ਰੋਗਰਾਮਿੰਗ 'ਤੇ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤੇ। ਇਸ ਪ੍ਰੋਗਰਾਮ ਦੇ ਚੌਥੇ ਦਿਨ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਡਾ. ਸੁਨੀਲ ਸਿੰਗਲਾ ਨੇ ਨਵੀਨਤਮ ਸਿਕਿਓਰਿਟੀ ਐਪਲੀਕੇਸ਼ਨਾਂ ਨੂੰ ਸੰਬੋਧਿਤ ਕੀਤਾ ਜਿਸ ਵਿਚ ਲੈਬਵਿਊ ਦੀ ਵਰਤੋਂ ਕਰਦੇ ਹੋਏ ਫਿੰਗਰਪ੍ਰਿੰਟ-ਅਧਾਰਿਤ ਬਾਇਓਮੀਟ੍ਰਿਕ ਓਥੈਂਟਿਕੇਸ਼ਨ ਬਾਰੇ ਦੱਸਿਆ। ਸੀਜੀਸੀ ਵਿਖੇ ਈਸੀਈ ਦੇ ਐਚਓਡੀ ਡਾ. ਵਿਨੈ ਭਾਟੀਆ ਨੇ ਆਪਣੇ ਸੈਸ਼ਨ ਵਿਚ ਨੈਸ਼ਨਲ ਐਜੂਕੇਸ਼ਨ ਪਾਲਿਸੀ (ਐਨਈਪੀ) ਦੇ ਪ੍ਰਮੁੱਖ ਪਹਿਲੂਆਂ ਦੀ ਚਰਚਾ ਕੀਤੀ ਅਤੇ ਵਿਦਿਅਕ ਸੁਧਾਰ ਲਈ ਇਸਨੂੰ ਪੂਰਨ ਢੰਗ ਨਾਲ ਲਾਗੂ ਕਰਨ 'ਤੇ ਜ਼ੋਰ ਦਿੱਤਾ। ਸੀਜੀਸੀ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਵਿਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕਰਕੇ ਪ੍ਰੋਗਰਾਮ ਨੂੰ ਸਫਲ ਬਣਾਇਆ।