ਪੰਜਾਬ ਕਾਂਗਰਸ ਦੇ ਵਫ਼ਦ ਵੱਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ, ਪੰਚਾਇਤੀ ਚੋਣਾਂ ਦੇ ਨਾਲ ਜੁੜੇ ਮਸਲੇ ਚੁੱਕੇ
ਚੰਡੀਗੜ੍ਹ, 28 ਸਤੰਬਰ 2024- ਪੰਜਾਬ ਕਾਂਗਰਸ ਦੇ ਵਫ਼ਦ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਦੌਰਾਨ ਕਾਂਗਰਸ ਨੇ ਪੰਚਾਇਤੀ ਚੋਣਾਂ ਦੇ ਨਾਲ ਜੁੜੇ ਮਸਲੇ ਚੁੱਕੇ। ਬਾਜਵਾ ਸਮੇਤ ਕਾਂਗਰਸ ਨੇ ਮੰਗ ਕੀਤੀ ਕਿ, ਵੋਟਰ ਸੂਚੀ ਡੀਸੀ ਦੀ ਵੈੱਬਸਾਈਟ ਤੋਂ ਮਿਲੇ, ਰਾਖਵਾਂਕਰਨ ਦੀ ਪੂਰੀ ਜਾਣਕਾਰੀ ਵੈੱਬਸਾਈਟ ਤੋਂ ਮਿਲੇ। ਬਾਜਵਾ ਦਾ ਦੋਸ਼ ਹੈ ਕਿ, ਪੰਚਾਇਤ ਸੈਕਟਰੀ ਅਤੇ ਬੀਡੀਪੀਓਜ਼ ਨੇ ਫੋਨ ਬੰਦ ਕੀਤੇ ਹਨ, ਹੁਣ ਉਮੀਦਵਾਰ ਐਨਓਸੀ ਕਿੱਥੋਂ ਲੈ ਕੇ ਆਉਣ। ਇਸ ਮੌਕੇ ਬਾਜਵਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ, 1 ਜਨਵਰੀ 2024 ਦੇ ਹਿਸਾਬ ਨਾਲ ਵੋਟਰ ਲਿਸਟ ਤਿਆਰ ਹੋਵੇ।