← ਪਿਛੇ ਪਰਤੋ
ਮੁੱਖ ਮੰਤਰੀ ਦੇ ਭਰੋਸੇ ਦੇ ਬਾਵਜੂਦ, ਨਹੀਂ ਚੁੱਕਿਆ ਜਾ ਰਿਹਾ ਮੰਡੀਆਂ 'ਚੋਂ ਝੋਨਾ
ਰੋਹਿਤ ਗੁਪਤਾ
ਗੁਰਦਾਸਪੁਰ 21 ਅਕਤੂਬਰ 2024- ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਝੋਨੇ ਦਾ ਇੱਕ ਇੱਕ ਦਾਣਾ ਸਰਕਾਰ ਵੱਲੋਂ ਖਰੀਦਣ ਦਾ ਭਰੋਸਾ ਦਿੰਦੇ ਹੋਏ ਦੋ ਦਿਨ ਦਾ ਸਮਾਂ ਮੰਗਿਆ ਸੀ ਪਰ ਬਾਵਜੂਦ ਇਸ ਦੇ ਕਿਸਾਨ ਮੰਡਿਆਂ ਵਿੱਚ ਪਰੇਸ਼ਾਨ ਹੋ ਰਹੇ ਹਨ। ਕਲਾਨੌਰ ਦਾਨਾ ਮੰਡੀ ਵਿਖੇ ਝੋਨਾ ਲੈ ਕੇ ਪਹੁੰਚੇ ਨੇੜੇ ਦੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਮੰਡੀ ਵਿੱਚ ਪਰੇਸ਼ਾਨ ਹੋ ਰਹੇ ਹਨ ਪਰ ਉਹਨਾਂ ਦੀ ਫਸਲ ਨਹੀਂ ਚੁੱਕੀ ਜਾ ਰਹੀ। ਬਾਹਰ ਖੁੱਲੇ ਵਿੱਚ ਉਹਨਾਂ ਦੀ ਫਸਲ ਬਾਰਿਸ਼ ਆਉਣ ਤੇ ਖਰਾਬ ਹੋਣ ਦਾ ਡਰ ਬਣਿਆ ਹੋਇਆ ਹੈ ਜਦਕਿ ਪੈਲੀ ਵਿੱਚ ਖੜੀ ਫਸਲ ਜੇਕਰ ਵੱਡੀ ਨਾ ਗਈ ਤਾਂ ਬਾਰਿਸ਼ ਵਿੱਚ ਖਰਾਬ ਹੋ ਜਾਵੇਗੀ। ਜਿਸ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋਵੇਗਾ। ਕਿਸਾਨਾਂ ਨੇ ਦੱਸਿਆ ਕਿ ਦੂਜੇ ਪਾਸੇ ਫਸਲ ਦਾ ਪੂਰਾ ਮੁੱਲ ਵੀ ਨਹੀਂ ਦਿੱਤਾ ਜਾ ਰਿਹਾ ਹੈ। ਜਦੋਂ ਇਸ ਬਾਰੇ ਮੰਡੀ ਬੋਰਡ ਕਲਾਨੌਰ ਦੇ ਚੇਅਰਮੈਨ ਰਣਜੀਤ ਸਿੰਘ ਬਾਠ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਫਸਲ ਦਾ ਇੱਕ ਇੱਕ ਦਾਣਾ ਚੁੱਕਿਆ ਜਾਵੇਗਾ ਤੇ ਕੱਟ ਲਗਾਉਣ ਵਾਲੇ ਆੜਤੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
Total Responses : 137