ਮੰਡੀਆਂ 'ਚ ਝੋਨੇ ਦੀ ਫ਼ਸਲ ਦੀ ਬੇਕਦਰੀ ਅਤੇ ਕਿਸਾਨਾਂ ਦੀ ਲੁੱਟ ਦਾ ਖਮਿਆਜ਼ਾ ਆਪ ਨੂੰ ਜ਼ਿਮਣੀ ਚੋਣਾਂ 'ਚ ਭੁਗਤਣਾ ਪਵੇਗਾ- ਠੇਠਰਕੇ, ਭੰਮਰਾ, ਮਾਲੇਵਾਲ, ਗੱਗੋਵਾਲੀ, ਭੋਜਰਾਜ,ਦੂਲਾ ਨੰਗਲ
ਡੇਰਾ ਬਾਬਾ ਨਾਨਕ 21 ਅਕਤੂਬਰ 2024- ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਲੀਡਰਾਂ ਜਸਵੰਤ ਸਿੰਘ ਜੱਸ ਠੇਠਰਕੇ ਵਾਈਸ ਚੇਅਰਮੈਨ ਮਿਲਕ ਫੈਡ ਪੰਜਾਬ , ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸਵਿੰਦਰ ਸਿੰਘ ਭੰਮਰਾ,ਬਲਾਕ ਕਾਂਗਰਸ ਕਮੇਟੀ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ, ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਕੁਆਡੀਨੇਟਰ ਤੇ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਸੱਤ ਪਾਲ ਭੋਜਰਾਜ,ਬਲਾਕ ਕਾਂਗਰਸ ਕਮੇਟੀ ਕਲਾਨੌਰ ਦੇ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ,ਜਿਲਾ ਕਾਂਗਰਸ ਕਮੇਟੀ ਗੁਰਦਾਸਪੁਰ ਦੇ ਜਨਰਲ ਸਕੱਤਰ ਸਰਦਾਰ ਹਰਦੇਵ ਸਿੰਘ ਦੂਲਾਨੰਗਲ ਅਤੇ ਮਿਲਕ ਪਲਾਂਟ ਗੁਰਦਾਸਪੁਰ ਦੇ ਵਾਈਸ ਚੇਅਰਮੈਨ ਡਾਕਟਰ ਬਲਵਿੰਦਰ ਸਿੰਘ ਰੰਧਾਵਾ, ਪੰਚਾਇਤ ਸੰਮਤੀ ਡੇਰਾ ਬਾਬਾ ਨਾਨਕ ਦੇ ਸਾਬਕਾ ਚੇਅਰਮੈਨ ਸਰਦਾਰ ਨਰਿੰਦਰ ਸਿੰਘ ਬਾਜਵਾ, ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਸਾਬਕਾ ਚੇਅਰਮੈਨ ਸਰਦਾਰ ਹਰਦੀਪ ਸਿੰਘ ਤਲਵੰਡੀ ਗੋਰਾਇਆ,ਅਸੋਕ ਕੁਮਾਰ ਗੋਗੀ ਚੇਅਰਮੈਨ, ਪਲਵਿੰਦਰ ਸਿੰਘ ਆੜਤੀ,ਪੱਪੂ ਮਹਾਜ਼ਨ, ਤਰਸੇਮ ਲਾਲ ਮਹਾਜ਼ਨ ਕਲਾਨੌਰ,ਜਨਕ ਰਾਜ ਮਹਾਜ਼ਨ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਡੇਰਾ ਬਾਬਾ ਨਾਨਕ, ਸੀਨੀਅਰ ਕਾਂਗਰਸੀ ਆਗੂ ਮੁਨੀਸ਼ ਮਹਾਜ਼ਨ ਮਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਿਸਾਨ ਆਪਣੀ ਝੋਨੇ ਦੀ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਰੁੱਲ ਰਿਹਾ ਹੈ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਸਰਕਾਰ ਦੇ ਨੱਕ ਥੱਲੇ ਸ਼ਰੇਆਮ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਕਿਸਾਨ ਬੇਹੱਦ ਪ੍ਰੇਸ਼ਾਨੀ ਦੀ ਹਾਲਤ ਵਿੱਚੋਂ ਗੁਜ਼ਰ ਰਿਹਾ ਹੈ ਪਰ ਮੁੱਖ ਮੰਤਰੀ ਸਮੇਤ ਕਿਸੇ ਵੀ ਮੰਤਰੀ, ਵਿਧਾਇਕ ਜਾਂ ਆਪ ਵੱਲੋਂ ਥਾਪੇ ਹਲਕਾ ਇੰਚਾਰਜਾਂ ਨੇ ਮੰਡੀਆਂ ਵਿੱਚ ਜਾ ਕਿ ਕਿਸਾਨਾਂ ਦਾ ਹਾਲ ਪੁੱਛਣ ਦੀ ਜਹਿਮਤ ਨਹੀਂ ਕੀਤੀ ਕਿਸਾਨ ਇਸ ਕਦਰ ਨਿਰਾਸ਼ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੀਆਂ ਚਾਰ ਹਲਕਿਆਂ ਵਿੱਚ ਹੋ ਰਹੀਆਂ ਜ਼ਿਮਣੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਖ਼ਤ ਸਬਕ ਸਿਖਾਉਣ ਦੇ ਮੂਡ ਵਿੱਚ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀ ਫ਼ਸਲ ਤਰੁੰਤ ਮੰਡੀਆਂ ਵਿਚੋਂ ਚੁੱਕ ਕੇ ਕਿਸਾਨਾਂ ਨੂੰ ਉਹਨਾਂ ਦੀ ਫ਼ਸਲ ਦਾ ਤਰੁੰਤ ਭੁਗਤਾਨ ਕੀਤਾ ਜਾਵੇ ਤਾਂ ਕਿ ਕਿਸਾਨ ਆਪਣੀ ਅਗਲੀ ਫਸਲ ਬੀਜਣ ਦੀ ਤਿਆਰੀ ਕਰ ਸੱਕਣ ਆਗੂਆਂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਰੇਟ ਤੇ ਖਰੀਦਣ ਦੀ ਵੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਸ ਮੌਕੇ ਤੇ ਬਿਕਰਮਜੀਤ ਸਿੰਘ ਬਿੱਕਾ ਮੰਮਣ, ਮਨਿੰਦਰ ਸਿੰਘ ਮੰਨੂ ਸਰਜੇਚੱਕ, ਸੁਰਜੀਤ ਸਿੰਘ ਮਹਾਲ ਨੰਗਲ, ਗੁਰਮੇਜ ਸਿੰਘ ਭੱਟੀ ਦਰਗਾਬਾਦ, ਰੀਤ ਇੰਦਰ ਸਿੰਘ ਯੂਥ ਆਗੂ ਰਹੀਮਾਬਾਦ, ਗੁਰਪ੍ਰੀਤ ਸਿੰਘ ਗੋਪੀ,ਹਰਦੇਵ ਸਿੰਘ ਗੋਲਡੀ ਭੰਮਰਾ, ਕੁਲਵੰਤ ਸਿੰਘ ਰਾਏਚੱਕ , ਅਵਤਾਰ ਸਿੰਘ ਕੋਟਲੀ, ਤੇਜਵੀਰ ਸਿੰਘ ਭਿੱਟੇਵਿੱਡ ਪਲਵਿੰਦਰ ਸਿੰਘ ਆਰਤੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ ਮੀਡੀਆ ਨਾਲ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।