ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ਤਹਿਤ ਲੜਕਿਆਂ ਦੇ ਮੁਕਾਬਲੇ ਹੋਏ ਸ਼ੁਰੂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20 ਨਵੰਬਰ ,2024 - ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ- 2024 ਸੀਜ਼ਨ 3' ਦੇ ਤਹਿਤ ਲੈਮਰਿਨ ਟੈਂਕ ਸ਼ਹਿਰ ਯੂਨੀਵਰਸਿਟੀ ਬਲਾਚੌਰ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ਵਿਚ ਅੱਜ ਲੜਕਿਆਂ ਦੇ ਮੁਕਾਬਲੇ ਸ਼ੁਰੂ ਹੋ ਗਏ। ਇਸ ਸਬੰਧੀ ਹੋਏ ਉਦਾਘਟਨੀ ਸਮਾਰੋਹ ਵਿਚ ਰਜਿਸਟਰਾਰ ਲੈਮਰਿਨ ਟੈਂਕ ਸਕਿੱਲ ਯੂਨੀਵਰਸਿਟੀ ਡਾ. ਰਾਜੀਵ ਮਹਾਜਨ ਅਤੇ ਸਹਾਇਕ ਡਾਇਰੈਕਟਰ ਸਪੋਰਟਸ ਰਾਮ ਮੇਅਰ ਵੱਲੋਂ ਜੋਤੀ ਜਗਾ ਕੇ ਮੁਕਾਬਲਿਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮਲਕੀਤ ਸਿੰਘ ਅਥਲੈਟਿਕਸ ਕੋਚ ਦੀ ਅਗਵਾਈ ਹੇਠ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ।
ਇਨ੍ਹਾਂ ਰਾਜ ਪੱਧਰੀ ਖੇਡ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਦੇ ਹੋਏ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ,ਨੇ ਦੱਸਿਆ ਗਿਆ ਕਿ ਭਾਰ ਵਰਗ 57-60 ਕਿਲੋ ਵਿਚ ਰੋਬਿਨਪ੍ਰੀਤ ਜ਼ਿਲ੍ਹਾ ਬਰਨਾਲ ਨੇ ਗਿਰੀਸ਼ ਜ਼ਿਲ੍ਹਾ ਐਸ. ਏ. ਐਸ ਨਗਰ ਨੂੰ ਹਰਾਇਆ। ਦੀਪਕ ਜ਼ਿਲ੍ਹਾ ਜਲੰਧਰ ਨੇ ਸੁਖਮੀਤ ਜ਼ਿਲ੍ਹਾ ਮਾਨਸਾ ਨੂੰ ਹਰਾਇਆ। ਲਵੀ ਜ਼ਿਲ੍ਹਾ ਸੰਗਰੂਰ ਨੇ ਅਮਰਿੰਦਰ ਜ਼ਿਲ੍ਹਾ ਮੋਗਾ ਨੂੰ ਹਰਾਇਆ। ਇਸੇ ਤਰ੍ਹਾ ਭਾਰ ਵਰਗ 46-57 ਕਿਲੋ ਵਿਚ ਕਰਨ ਜ਼ਿਲ੍ਹਾ ਸੰਗਰੂਰ ਨੇ ਹਰਦੀਪ ਜ਼ਿਲ੍ਹਾ ਮੁਕਤਸਰ ਨੂੰ ਹਰਾਇਆ। ਤਨਿਸ਼ ਜ਼ਿਲ੍ਹਾ ਲੁਧਿਆਣਾ ਨੇ ਵਿਸ਼ਵਜੀਤ ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਹਰਾਇਆ। ਸਮੀਰ ਜ਼ਿਲ੍ਹਾ ਫਿਰੋਜ਼ਪੁਰ ਨੇ ਰਿਸ਼ਵ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਹਰਾਇਆ।
ਇਸੇ ਤਰ੍ਹਾਂ ਭਾਰ ਵਰਗ 51-54 ਕਿਲੋ ਵਿਚ ਬੰਟੀ ਜ਼ਿਲ੍ਹਾ ਜਲੰਧਰ ਨੇ ਸੁਰਿੰਦਰਪਾਲ ਜ਼ਿਲ੍ਹਾ ਅਮ੍ਰਿੰਤਸਰ ਨੂੰ ਹਰਾਇਆ। ਨਿਤਿਸ਼ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਹਰਮਨਦੀਪ ਜ਼ਿਲ੍ਹਾ ਮੁਕਤਸਰ ਨੂੰ ਹਰਾਇਆ। ਇਸ ਰੀਤੂ ਰਾਣਾਵਤ ਡਾਇਰੈਕਟਯ ਡੀ.ਐਸ.ਡਬਲਯੂ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਬਲਾਚੌਰ, ਕਨਵੀਨਰ ਮੁਹੰਮਦ ਹਬੀਬ ਬਾਕਸਿੰਗ ਕੋਚ, ਹਰਦੀਪ ਸਿੰਘ ਕੇ- ਕਨਵੀਨਰ, ਹਰਪ੍ਰੀਤ ਸਿੰਘ ਬਾਕਸਿੰਗ ਕੋਚ, ਮਲਕੀਤ ਸਿੰਘ ਅਥਲੈਕਿਟਸ ਕੋਚ, ਮਿਸ ਲਵਪ੍ਰੀਤ ਕੌਰ ਅਥਲੈਟਿਕਸ ਕੋਚ, ਜਸਵਿੰਦਰ ਸਿੰਘ ਫੁੱਟਬਾਲ ਕੋਚ, ਜਸਕਰਨ ਕੌਰ ਕਬੱਡੀ ਕੋਚ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਜਾਬ ਰਾਜ ਦੇ ਬਾਕਸਿੰਗ ਖਿਡਾਰੀ ਅਤੇ ਅਧਿਕਾਰੀ ਹਾਜ਼ਰ ਸਨ।