ਵੱਡੀ ਖ਼ਬਰ: ਝਾਰਖੰਡ ਦੇ ਸੀਐੱਮ ਚੰਪਾਈ ਸੋਰੇਨ ਨੇ ਦਿੱਤਾ ਅਸਤੀਫ਼ਾ, ਤੀਜੀ ਵਾਰ ਸੀਐੱਮ ਬਨਣਗੇ ਹੇਮੰਤ ਸੋਰੇਨ
ਝਾਰਖੰਡ, 3 ਜੁਲਾਈ 2024- ਝਾਰਖੰਡ ਸਰਕਾਰ ਵਿੱਚ ਇੱਕ ਵਾਰ ਫੇਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਜੇਲ ਤੋਂ ਬਾਹਰ ਆਏ ਹੇਮੰਤ ਸੋਰੇਨ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਇਸ ਤੋਂ ਬਾਅਦ ਚੰਪਾਈ ਸੋਰੇਨ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹੁਣ ਹੇਮੰਤ ਸੋਰੇਨ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਹ ਝਾਰਖੰਡ ਦੇ 13ਵੇਂ ਮੁੱਖ ਮੰਤਰੀ ਹੋਣਗੇ।
ਹੇਮੰਤ ਸੋਰੇਨ ਅਤੇ ਚੰਪਾਈ ਸੋਰੇਨ ਇਕੱਠੇ ਰਾਂਚੀ ਦੇ ਰਾਜ ਭਵਨ ਪਹੁੰਚੇ। ਮੁੱਖ ਮੰਤਰੀ ਚੰਪਾਈ ਸੋਰੇਨ ਨੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸ ਤੋਂ ਬਾਅਦ ਜੇਐਮਐਮ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਤੋਂ ਬਾਅਦ ਹੇਮੰਤ ਸੋਰੇਨ ਨੇ ਕਿਹਾ ਕਿ ਸਰਕਾਰ ਬਣਾਉਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ।