ਸੰਗਰੂਰ ਜ਼ਿਲ੍ਹਾ ਇੰਡਸਟਰੀਜ਼ ਚੈਂਬਰ ਦੇ ਵਫ਼ਦ ਨੇ ਉਦਯੋਗ ਮੰਤਰੀ ਤਰੁਨਪ੍ਰੀਤ ਸੌਂਦ ਨਾਲ ਕੀਤੀ ਮੁਲਾਕਾਤ
- ਸੰਗਰੂਰ ਇੰਡਸਟਰੀ ਚੈਂਬਰ ਵੱਲੋਂ ਪੇਸ਼ ਸਮੱਸਿਆਵਾਂ ਨੂੰ ਜਲਦ ਹੱਲ ਕੀਤਾ ਜਾਵੇਗਾ--ਤਰੁਨਪ੍ਰੀਤ ਸਿੰਘ ਸੌਂਦ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 8 ਨਵੰਬਰ 2024,-ਸੰਗਰੂਰ ਜ਼ਿਲ੍ਹਾ ਇੰਡਸਟਰੀਜ਼ ਚੈਂਬਰ ਦੇ ਇੱਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਸਜੀਵ ਸੂਦ- ਦੀ ਅਗਵਾਈ 'ਚ ਪੰਜਾਬ ਦੇ ਉਦਯੋਗ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਮੁਲਾਕਾਤ ਕੀਤੀ। ਇਸ ਮੌਕੇ ਚੈਂਬਰ ਦੇ ਜ਼ਿਲ੍ਹਾ ਚੇਅਰਮੈਨ ਡਾ.ਏ.ਆਰ.ਸ਼ਰਮਾ, ਸੀਨੀਅਰ ਜ਼ਿਲ੍ਹਾ ਉਪ ਚੇਅਰਮੈਨ ਘਣ ਸਿਆਮ ਕਾਂਸਲ, ਜ਼ਿਲ੍ਹਾ ਵਾਈਸ ਚੇਅਰਮੈਨ ਸੰਜੀਵ ਕਿਟੀ ਚੋਪੜਾ, ਜ਼ਿਲ੍ਹਾ ਸਕੱਤਰ ਐਮ.ਪੀ ਸਿੰਘ, ਪ੍ਰੇਮ ਗੁਪਤਾ, ਅਮਰ ਗੁਪਤਾ, ਮੱਖਣ ਲਾਲ ਗਰਗ, ਅਭਿਨਵ ਕਾਂਸਲ ਆਦਿ ਹਾਜ਼ਰ ਸਨ ।ਇਸ ਦੌਰਾਨ ਉਦਯੋਗਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਚੈਬਰ ਦੇ ਨੁਮਾਇੰਦਿਆਂ ਨੇ ਉਦਯੋਗ ਮੰਤਰੀ ਨੂੰ ਦੱਸਿਆ ਕਿ ਪੰਜਾਬ ਦੀ ਇੰਡਸਟਰੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਵਿੱਚ ਸੀਐਲਯੂ ਦੀ ਔਖੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ।
ਇਸ ਤੋਂ ਇਲਾਵਾ ਸਰਕਾਰ ਨੂੰ ਨਵੇਂ ਉਦਯੋਗ ਲਗਾਉਣ ਲਈ ਮਸ਼ੀਨਰੀ ਵਿੱਚ ਨਿਵੇਸ਼ ਦੌਰਾਨ ਸਬਸਿਡੀ ਦੇਣ ਦੀ ਮੰਗ ਵੀ ਕੀਤੀ ਗਈ ਚੈਂਬਰ ਦੇ ਨੁਮਾਇੰਦਿਆਂ ਨੇ ਉਦਯੋਗ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੂੰ ਚੈਂਬਰ ਦੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਦਾ ਵਿਸ਼ੇਸ਼ ਤੌਰ ਤੇ ਸੱਦਾ ਵੀ ਦਿੱਤਾ ਵਫਤ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਦਯੋਗ ਮੰਤਰੀ ਤਰੁਣਪ੍ਰੀਤ ਸੌਂਦ ਨੇ ਕਿਹਾ ਕਿ ਸੰਗਰੂਰ ਇੰਡਸਟਰੀ ਚੈਂਬਰ ਵੱਲੋਂ ਪੇਸ਼ ਸਮੱਸਿਆਵਾਂ ਨੂੰ ਜਲਦ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਸਨਅਤ ਸਰਕਾਰ ਦਾ ਮੁੱਖ ਸਹਾਰਾ ਹੈ।