2 ਕਰੋੜੀ ਬੋਲੀ ਵਾਲੇ ਪਿੰਡ 'ਚ ਪੈ ਗਿਆ ਨਵਾਂ ਖਿਲਾਰਾ, ਇਸ ਭਾਈਚਾਰੇ ਨੇ ਕਿਹੜੀ ਮੰਗ, ਪੜ੍ਹੋ ਵੇਰਵਾ
ਮਸੀਹ ਭਾਈਚਾਰੇ ਨੇ ਰਖਤੀ ਵੱਖਰੀ ਹੀ ਮੰਗ, 8 ਅਕਤੂਬਰ ਤੱਕ ਦੇਤਾ ਲਟੀਮੇਟਮ
ਰੋਹਿਤ ਗੁਪਤਾ
ਗੁਰਦਾਸਪੁਰ , 3 ਅਕਤੂਬਰ 2024- ਸਰਪੰਚੀ ਹਾਸਲ ਕਰਨ ਲਈ ਦੌ ਕਰੌੜ ਦੀ ਬੋਲੀ ਲੱਗਣ ਕਾਰਨ ਗੁਰਦਾਸਪੁਰ ਦੇ ਬਲਾਕ ਫਤਿਹਗੜ ਚੂੜੀਆਂ ਦਾ ਪਿੰਡ ਹਰਦੋਰਵਾਲ ਕਲਾਂ ਚਰਚਾ ’ਚ ਆਇਆ ਹੈ ਅਤੇ ਹੁਣ ਮਸੀਹ ਭਾਈਚਾਰੇ ਨੇ ਇੱਕਠੇ ਹੋ ਕੇ ਨਵਾਂ ਹੀ ਖਿਲਾਰਾ ਪਾ ਦਿੱਤਾ ਹੈ। ਪਿੰਡ ਦੇ ਗਿਰਜਾ ਘਰ ਵਿਖੇ ਰਾਜਨ ਗਿੱਲ ਦੀ ਪ੍ਰਧਾਨਗੀ ਹੇਠ ਵੱਡੀ ਗਿੱਣਤੀ’ਚ ਮਸੀਹ ਭਾਈਚਾਰੇ ਦੇ ਲੋਕ ਇੱਕਠੇ ਹੋਏ ਜਿਸ ਵਿਚ ਮਸੀਹ ਭਾਈਚਾਰੇ ਦੇ ਲੋਕਾਂ ਨੇ ਸਰਪੰਚੀ ਦੇ ਚਾਹਵਾਨ ਲੀਡਰਾਂ ਨੂੰ 8 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਕਿ ਸਰਪੰਚੀ ਲੜਨ ਦੇ ਚਾਹਵਾਨ ਜੇਕਰ 8 ਅਕਤੂਬਰ ਤੱਕ ਉਨਾਂ ਨੂੰ ਪਿੰਡ ਦੀਆਂ ਕਬਰਸਤਾਨਾਂ ਲਈ ਇੱਕ ਏਕੜ ਜਮੀਨ ਨਹੀਂ ਦਿੰਦੇ ਅਤੇ ਪਾਣੀ ਦਾ ਨਿਕਾਸ ਨਹੀਂ ਕਰਦੇ ਤਾਂ ਉਹ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੇ। ਹਾਲਾਂਕਿ ਮਸੀਹ ਬਰਾਦਰੀ ਦੇ ਲੋਕਾਂ ਨੇ ਇੱਕ ਮੁੱਠ ਹੋ ਕੇ ਕਿਹਾ ਹੈ ਕਿ ਲੋਕਤੰਤਰ ਵਿੱਚ ਸਰਪੰਚ ਦੀ ਚੋਣ ਵੀ ਵੋਟਾਂ ਰਾਹੀ ਹੋਣੀ ਚਾਹੀਦੀ।
ਇਸ ਮੋਕੇ ਵੱਡੀ ਗਿੱਣਤੀ’ਚ ਇੱਕਠੀਆਂ ਹੋਈਆਂ ਬੀਬੀਆਂ ਸਮੇਤ ਰਾਜਨ ਮਸੀਹ ਗਿੱਲ ਤਾਲਬ ਮਸੀਹ ਕ੍ਰਸ਼ੈਦ ਮਸੀਹ ਮੁਖਤਾਰ ਮਸੀਹ ਰੋਬਿਨ ਮਸੀਹ ਮਹਾਜਨ ਮਸੀਹ ਸੰਦੀਪ ਮਸੀਹ ਅਮਰ ਮਸੀਹ ਅਨਵਰ ਮਸੀਹ ਪਵਨ ਮਸੀਹ ਯੋਧਾ ਮਸੀਹ ਨੇ ਕਿਹਾ ਕਿ 20 ਸਾਲਾਂ ਤੋਂ ਪਿੰਡ’ਚ ਸਰਪੰਚੀ ਦੀਆਂ ਵੋਟਾਂ ਨਹੀਂ ਪਈਆਂ ਇਸ ਲਈ ਪਿੰਡ’ਚ ਵੋਟਾਂ ਪੈਣੀਆਂ ਚਾਹੀਦੀਆਂ ਹਨ। ਉਨਾਂ ਮੰਗ ਕੀਤੀ ਕਿ ਪਿੰਡ’ਚ ਬੀ ਸੀ ਕੋਟੇ’ਚ ਵੀ ਸਰਪੰਚੀ ਦੀ ਚੋਣ ਹੋਣੀ ਚਾਹੀਦੀ ਹੈ। ਉਨਾਂ ਇਹ ਵੀ ਮੰਗ ਕੀਤੀ ਪਿੰਡ ਦੇ ਪਾਣੀ ਦਾ ਨਿਕਾਸ ਵੀ ਹੋਣਾ ਚਾਹੀਦੀ ਹੈ।