Big Breaking: ਜਲੰਧਰ ਪੁਲਿਸ ਅਤੇ ਕੌਸ਼ਲ ਬੰਬੀਹਾ ਗੈਂਗ ਦੇ ਬੰਦਿਆਂ ਵਿਚਾਲੇ ਗੋਲੀਬਾਰੀ, ਸ਼ੱਕੀ ਗ੍ਰਿਫਤਾਰ
ਜਲੰਧਰ, 7 ਨਵੰਬਰ 2024- ਜਲੰਧਰ ਵਿੱਚ ਸੰਗਠਿਤ ਅਪਰਾਧ ਪ੍ਰਤੀ ਜ਼ੀਰੋ ਟੋਲਰੈਂਸ ਦੇ ਤਹਿਤ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕਰਾਸ ਫਾਇਰਿੰਗ ਵਿੱਚ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ, ਗ੍ਰਿਫਤਾਰ ਕੀਤੇ ਗਏ ਗੈਂਗ ਦੇ 2 ਮੈਂਬਰ ਕੌਸ਼ਲ ਬੰਬੀਹਾ ਗੈਂਗ ਦੇ ਅਪਰਾਧਿਕ ਨੈੱਟਵਰਕ ਨਾਲ ਜੁੜੇ ਸਨ। ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਗੈਰ-ਕਾਨੂੰਨੀ ਹਥਿਆਰਾਂ ਨੂੰ ਬਰਾਮਦ ਕਰਨ ਦੀ ਮੁਹਿੰਮ ਦੌਰਾਨ ਕ੍ਰਾਸ ਫਾਇਰਿੰਗ ਹੋਈ। ਗੋਲੀਬਾਰੀ ਤੋਂ ਬਾਅਦ ਸ਼ੱਕੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ, ਜਿਨ੍ਹਾਂ ਦੇ ਕਬਜ਼ੇ ਵਿਚੋਂ ਜ਼ਬਤ ਕੀਤੇ ਗਏ ਸਮਾਨ ਵਿਚ 2 ਪਿਸਤੌਲ ਅਤੇ 5 ਜਿੰਦਾ ਕਾਰਤੂਸ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ, 4 ਅਪਰਾਧਿਕ ਮਾਮਲਿਆਂ ਵਿੱਚ ਕੌਸ਼ਲ ਬੰਬੀਹਾ ਗੈਂਗ ਦੇ ਮੈਂਬਰ ਲੋੜੀਂਦੇ ਸੀ ਅਤੇ ਦੋਨਾਂ ਦੇ ਖਿਲਾਫ ਆਰਮਜ਼ ਐਕਟ, ਅਗਵਾ ਅਤੇ ਕਤਲ ਦੀ ਕੋਸ਼ਿਸ਼ ਦੇ ਤਹਿਤ ਕਈ ਐਫ.ਆਈ.ਆਰ ਦਰਜ ਹਨ।